Monday, November 9, 2026

ਮਾਨਵ ਕਲਿਆਣ ਸਭਾ ਨੇ ਕਚਰਾ ਚੁੱਗਣ ਵਾਲੀਆਂ ਔਰਤਾਂ ਨਾਲ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

PPN0903201710ਨਵੀਂ ਦਿੱਲੀ, ਮਾਰਚ (ਪੰਜਾਬ ਪੋਸਟ ਬਿਊਰੋ) – ਸਵੱਛ ਭਾਰਤ ਅਭਿਆਨ ਵਿਚ ਸ਼ਹਿਰ ਦੀਆਂ ਸੜਕਾਂ ਤੇ ਕਚਰਾ ਚੁੱਗਣ ਵਾਲੇ ਪਰਿਵਾਰਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ। ਉਹ ਆਪਣੇ ਪਰਿਵਾਰ ਦੇ ਲਈ ਕਚਰਾ ਚੁੱਗਕੇ ਪਲਾਸਟਿਕ ਅਤੇ ਪੋਲੀਥੀਨ ਨੂੰ ਇੱਕਠਾ ਕਰਕੇ ਕੁੱਝ ਰੁਪਏ ਜਮਾ ਕਰਦੇ ਹਨ ਉੱਥੇ ਹੀ ਸਫ਼ਾਈ ਅਭਿਆਨ ਵਿਚ ਵੀ ਅੱਗੇ ਰਹਿੰਦੇ ਹਨ। ਪਰ ਬਹੁਤ ਘੱਟ ਸੰਸਥਾਵਾਂ ਹੀ ਉਨਾਂ ਦੇ ਇਸ ਸਹਿਯੋਗ ਦੀ ਕਦਰ ਕਰਦੀਆਂ ਹਨ।
ਮਾਨਵ ਕਲਿਆਣ ਸਭਾ ਫਾਜ਼ਿਲਕਾ ਨੇ ਇੱਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਝੁੱਗੀ ਝੌਂਪੜਿਆਂ ਵਿਚ ਰਹਿਣ ਵਾਲੀਆਂ ਔਰਤਾਂ ਦੇ ਨਾਲ ਅੰਤਰਰਾਸ਼ਟਰੀ ਦਿਵਸ ਮਨਾਇਆ ਅਤੇ ਉਨਾਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੀ ਪ੍ਰਧਾਨ ਸਰੋਜ ਥਿਰਾਨੀ ਨੇ ਔਰਤਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਵੱਲ ਲੈਕੇ ਜਾਣ ਜਿਸ ਨਾਲ ਉਹ ਆਪਣਾ ਭਵਿੱਖ ਉਜਵਲ ਕਰ ਸਕਣ।ਇਸ ਮੋਕੇ ਰੰਜਨਾ ਪੈੜੀਵਾਲ, ਪ੍ਰਗਿਆ ਥਿਰਾਨੀ, ਆਸ਼ਾ ਨਾਗਪਾਲ, ਕਾਂਤਾ ਸ਼ਰਮਾ, ਉਮਾ ਸ਼ਰਮਾ, ਰਾਧਾ ਸ਼ਰਮਾ, ਇਸ਼ਵਰ ਕਟਾਰੀਆ ਵੀ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply