Tuesday, September 1, 2026

ਜ਼ਖ਼ਮੀ ਗਊਵੰਸ਼ ਨੂੰ ਇਲਾਜ ਲਈ ਗਊਸ਼ਾਲਾ ਪਹੁੰਚਾਇਆ

PPN1003201717ਫਾਜ਼ਿਲਕਾ, 10 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਨੋਜ਼ਵਾਨ ਸਮਾਜ ਸੇਵਾ ਸੰਸਥਾ ਪਿੰਡ ਗੰਜੂਹਸਤਾ ਨੇ ਸਮਾਜਿਕ ਕੰਮਾਂ ਵਿਚ ਆਪਣੀ ਭੂਮੀਕਾ ਨਿਭਾਉਂਦੇ ਹੋਏ ਅੱਜ ਇੱਕ ਜ਼ਖ਼ਮੀ ਗਊਵੰਸ਼ ਨੂੰ ਇਲਾਜ ਦੇ ਲਈ ਗਊਸ਼ਾਲਾ ਪਹੁੰਚਾਇਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਲਵਲੀ ਵਾਲਮੀਕਿ ਨੇ ਦੱਸਿਆ ਕਿ ਅੱਜ ਸੰਸਥਾ ਦੀ ਪਿੰਡ ਗੰਜੂਹਸਤਾ ਇਕਾਈ ਦੇ ਮੈਂਬਰਾਂ ਵੱਲੋਂ ਗਊਸ਼ਾਲਾ ਸੁਸਾਇਟੀ ਦੀ ਸਹਾਇਤਾ ਨਾਲ ਇੱਕ ਗਊਵੰਸ਼ ਨੂੰ ਗਊਸ਼ਲਾ ਪਹੁੰਚਾਇਅ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੈਂਬਰ ਹਰ ਸਮੇਂ ਗਊਸੇਵਾ ਅਤੇ ਹੋਰ ਸਮਾਜ ਭਲਈ ਦੇ ਕੰਮਾਂ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋੲੈ ਕਿਹ ਕਿ ਉਹ ਸੰਸਥਾ ਵੱਲੋਂ ਗਊਸ਼ਾਲਾ ਦੇ ਲਈ ਚਲਾਏ ਜਾ ਰਹੇ ਕੰਮਾਂ ਵਿਚ ਸੰਸਥਾ ਦਾ ਸਹਿਯੋਗ ਕਰਨ ਅਤੇ ਜੇਕਰ ਕਿਧਰੇ ਵੀ ਉਨ੍ਹਾਂ ਨੂੰ ਜ਼ਖ਼ਮੀ ਗਊਵੰਸ਼ ਵਿਖਈ ਦਿੰਦਾ ਹੈ ਤਾਂ ਇਸ ਸਬੰਧੀ ਸੰਸਥਾ ਦੇ ਮੈਂਬਰ ਨੂੰ ਦੱਸਣ ਤਾਕਿ ਜ਼ਖ਼ਮੀ ਗਊਵੰਸ਼ਾਂ ਨੂੰ ਇਲਾਜ ਲਈ ਗਊਸ਼ਾਲਾ ਪਹੁੰਚਾਇਆ ਜਾ ਸਕੇ।ਇਸ ਮੌਕੇ ਕ੍ਰਾਂਤੀ, ਸਾਜਨ, ਰਜਿੰਦਰ ਕੁਮਾਰ, ਵਰਿੰਦਰ ਕੁਮਾਰ ਅਤੇ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply