Sunday, June 21, 2026

ਹਲਕਾ ਪੱਟੀ ਅੰਦਰ ਕਾਗਰਸ ਨੇ 25 ਸਾਲ ਬਾਅਦ ਸਿਰਜਿਆ ਇਤਿਹਾਸ

ਹਰਮਿੰਦਰ ਗਿਲ ਨੇ ਮੁੱਖ ਮੰਤਰੀ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਕੈਰੋਂ ਨੂੰ ਹਰਾਇਆ
ਪੱਟੀ, 11 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਮਾਝੇ ਵਿੱਚ ਪਹਿਲੀ ਵਾਰ ਕਾਗਰਸ ਪਾਰਟੀ ਨੇ ਭਾਰੀ ਬਹੁਮਤ ਹਾਸਿਲ ਕੀਤਾ ਹੈ।ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਪੰਚੀ ਸਾਲ ਬਾਅਦ ਜਿੱਤ ਹਾਸਲ ਕਰਕੇ ਹਰਮਿੰਦਰ ਸਿੰਘ ਗਿਲ ਨੇ ਪੱਟੀ ਦਾ ਕਿਲਾ ਫਤਹਿ ਕੀਤਾ ਹੈ। PPN1103201704ਅੱਜ ਜਿਉ ਹੀ ਗਿਣਤੀ ਕੇਦਰ ਮਾਈ ਭਾਗੋ ਨਰਸਿੰਗ ਕਾਲਜ ਪਿੱਦੀ ਵਿਖੇ ਕਾਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਦੀ ਜਿੱਤ ਦਾ ਐਲਾਨ ਹੋਇਆ ਤਾਂ ਭਾਰੀ ਗਿਣਤੀ ਜੁੜੇ ਸਮੱਰਥਕਾਂ ਨੇ ਕਾਗਰਸ ਅਤੇ ਹਰਮਿੰਦਰ ਸਿੰਘ ਗਿਲ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਢੋਲ ਦੀ ਤਾਲ `ਤੇ ਭੰਗੜੇ ਪਾਉਣ ਲੱਗੇ। ਜਿਕਰਯੋਗ ਹੈ ਕਿ ਹਲਕਾ ਪਟੀ ਤੋ ਐਲਾਨੇ ਨਤੀਜ਼ਿਆਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 64562, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ 56214 ਤੇ ਆਪ ਆਦਮੀ ਪਾਰਟੀ ਦੇ ਰਣਜੀਤ ਸਿੰਘ ਚੀਮਾ ਨੂੰ 18435 ਨੂੰ ਵੋਟਾ ਮਿਲੀਆ। ਜਿਸ ਕਰਕੇ ਕਾਂਗਰਸ ਪਾਰਟੀ 8338 ਵੋਟਾਂ ਨਾਲ ਜੇਤੂ ਰਹੀ।
ਇਸ ਮੌਕੇ ਜੇਤੂ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਲਕੇ ਅੰਦਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਲ ਪੂਰੀ ਤਾਕਤ ਸੀ, ਪਰ ਉਹ ਹਲਕੇ ਲਈ ਕੁੱਝ ਵੀ ਨਹੀ ਕਰ ਸਕੇ ਅਤੇ ਉਹ ਹਲਕੇ ਅੰਦਰ ਸਭ ਤਂੋ ਪਹਿਲਾਂ ਕੰਮ ਨਸ਼ਾ ਮੁਕਤ ਕਰਨਾ ਅਤੇ ਗਲਤ ਰਸਤੇ ਪਏ ਨੌਜਵਾਨਾਂ ਨੂੰ ਸਹੀ ਰਸਤੇ ਲਿਆਉਣਾ ਅਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਨਾ।ਇਸ ਮੌਕੇ ਜਗਤਾਰ ਸਿੰਘ ਬੁਰਜ, ਭੋਲਾ ਸਿੰਘ ਸ਼ਕਰੀ, ਮੱਖਣ ਸਿੰਘ ਸ਼ਕਰੀ, ਕੁਲਦੀਪ ਸਿੰਘ ਪਨਗੋਟਾ, ਗੁਰਮਹਾਂਵੀਰ ਸਿੰਘ ਸਰਹਾਲੀ, ਹਰਪ੍ਰੀਤ ਸਿੰਘ ਸੰਧੂ, ਕੁਲਦੀਪ ਸਿੰਘ ਬੇਗੇਪੁਰ, ਸੁਖਵਿੰਦਰ ਸਿੰਘ ਸਿੁੱਧੂ, ਵਜੀਰ ਸਿੰਘ ਪਾਰਸ, ਕੁਲਵਿੰਦਰ ਸਿੰਘ ਬੱਬਾ, ਦਲਬੀਰ ਸਿੰਘ ਸੇਖੋ, ਸਰਦੂਲ ਸਿੰਘ ਸਭਰਾ, ਸਤਨਾਮ ਸਿੰਘ ਸੇਖੋ, ਬਲਰਾਜ ਸਿੰਘ ਸੇਖੋ, ਨਰਿੰਦਰ ਸਿੰਘ,ਨਵਰੀਤ ਸਿੰਘ ਜੱਲੇਵਾਲ,ਮੇਜਰ ਸਿੰਘ ਹਾਜਿਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply