ਹਰਚੋਵਾਲ (ਗਰਦਾਸਪੁਰ), 11 ਮਾਰਚ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – 30 ਸਾਲਾਂ ਬਾਅਦ ਹਲਕਾ ਸ਼੍ਰੀ ਹਰਗੋਬਿੰਦਪੁਰ ਤੋ ਕਾਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਲਾਡੀ ਨੇ ਜਿੱਤ ਹਾਸਲ ਕਰ ਕੇ ਇਤਹਾਸ ਰਚਿਆ ਹੈ।
ਇਸ ਜਿੱਤ ਦੀ ਕੁਸ਼ੀ ਵਿੱਚ ਕਾਗਰਸ ਵਰਕਰਾਂ ਨੇ ਢੋਲ ਵਜਾ ਕੇ ਭੰਗੜੇ ਪਾਏ ਅਤੇ ਕਸਬਾ ਹਰਚੋਵਾਲ ਦੇ ਚੋਕ ਵਿੱਚ ਲੱਡੂ ਵੰਡੇ ਗਏ।ਬਲਵਿੰਦਰ ਸਿੰਘ ਲਾਡੀ ਨੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਵੱਡੀ ਹਾਰ ਦਿੱਤੀ। ਇਸ ਮੋਕੇ ਤੇ ਕਾਂਗਰਸ ਬਲਾਕ ਪ੍ਰਧਾਨ ਹੀਰਾ ਲਾਲ ਵਰਮਾ, ਤਰਨਾ ਦਲ ਮੁੱਖੀ ਬਾਬਾ ਰਣਜੀਤ ਸਿੰਘ ਪਹੂਲਾ, ਵਿਨੇ ਕੁਮਾਰ, ਹਰਭਿੰਦਰ ਸਿੰਘ ਗੋਲਡੀ, ਰਾਜਿੰਦਰ ਸਿੰਘ, ਪਾਲ ਸਿੰਘ ਆੜਤੀਆ, ਪਰਮਜੀਤ ਸਿੰਘ, ਸਰਵਨ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਯੂਸਫ ਮਸੀਹ, ਹੀਰਾ ਮਸੀਹ, ਜੋਗਿੰਦਰ ਸਿੰਘ ਠੇਕੇਦਾਰ, ਜਗਜੀਤ ਸਿੰਘ, ਨਰਿੰਦਰ ਸਿੰਘ ਆਦਿ ਵਰਕਰਾਂ ਵਲੋ ਖੁਸ਼ੀਆਂ ਸਾਂਝੀਆਂ ਕੀਤੀਆਂ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media