Saturday, March 7, 2026

ਭ੍ਰਿਸ਼ਟ ਤੇ ਤਾਨਾਸ਼ਾਹੀ ਰਾਜ ਪ੍ਰਬੰਧ ਦੇਣ ਦਾ ਨਤੀਜਾ ਅਕਾਲੀ ਭਾਜਪਾ ਗਠਜੋੜ ਨੂੰ ਭੁਗਤਣਾ ਪਿਆ- ਚਾਹਲ

ਜਲੰਧਰ, ਮਾਰਚ 11 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਅੰਦਰ ਪਿਛਲੇ ਦਸ ਸਾਲ ਤੋਂ ਪੰਜਾਬ ਦੇ ਲੋਕ ਭਰਿਸ਼ਟ ਤੇ ਤਾਨਾਸ਼ਾਹੀ ਰਾਜ ਪਰਬੰਧ ਤੋਂ ਬਹੁਤ ਦੁਖੀ ਤੇ ਪੀੜਤ ਚਲੇ ਆ ਰਹੇ ਸਨ ਜਿਸ ਦਾ ਖਮਿਆਜ਼ਾ ਅੱਜ ਇਸ ਗਠਜੋੜ ਨੂੰ ਇਹਨਾਂ ਚੋਣਾਂ ਵਿਚ ਭੁਗਤਣਾ ਪਿਆ ਹੈ।ਇਹ ਗਲ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਰਾਹੀਂ ਕਹੀ।satnam-singh-chahalਚਾਹਲ ਨੇ ਦੱਸਿਆ ਕਿ ਉਹਨਾਂ ਨੇ ਚੋਣਾਂ ਦੌਰਾਨ ਆਪਣਾ ਸਮੱਰਥਨ ਦੇਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਿਚੋਂ ਕੁੱਲ ਪੰਦਰਾਂ ਉਮੀਦਵਾਰਾਂ ਦੀ ਚੋਣ ਉਹਨਾਂ ਵਲੋਂ ਕੀਤੀ ਗਈ ਪਿਛਲੀ ਕਾਰਗੁਜਾਰੀ ਤੇ ਨਿਰੋਲ ਮੈਰਿਟ ਦੇ ਅਧਾਰ `ਤੇ ਕੀਤੀ ਸੀ।ਜਿਹਨਾਂ ਵਿਚੋਂ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ, ਜਲੰਧਰ ਛਾਉਣੀ ਤੋਂ ਕਾਂਗਰਸ ਪਾਰਟੀ ਪਰਗਟ ਸਿੰਘ, ਜਲੰਧਰ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਰਾਜਿੰਦਰ ਬੇਰੀ, ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ, ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ, ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਆਤਮ ਨਗਰ ਤੇ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੱਖਣੀ, ਖਰੜ ਤੋਂ ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਚੋਣ ਜਿਤ ਗਏ ਹਨ ਜਦਕਿ  ਅਬੋਹਰ ਤੋਂ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ,ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਸਿਧੂ, ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਜੋਗਿੰਦਰ ਸਿੰਘ ਮਾਨ, ਮਜੀਠਾ ਹਲਕੇ ਤੋਂ ਕਾਂਗਰਸ ਦੇ ਲਾਲੀ ਮਜੀਠੀਆ, ਤੇ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਜਗਜੋਤ ਸਿੰਘ ਚੋਣ ਹਾਰ ਗਏ ਹਨ।ਚਾਹਲ ਨੇ ਕਿਹਾ ਕਿ  ਪੰਜਾਬ ਨੂੰ ਬਚਾਉਣ ਲਈ ਬਾਦਲਾਂ ਤੇ ਉਨ੍ਹਾਂ ਦੇ ਹੱਥਠੋਕਿਆਂ ਨੂੰ ਹਰਾਉਣਾ  ਅਤਿ  ਜ਼ਰੂਰੀ ਸੀ।ਜਿਸ ਲਈ ਪੰਜਾਬ ਅਤੇ ਇਸਦੇ ਬਾਸ਼ਿੰਦਿਆਂ ਦੀ ਭਲਾਈ ਲਈ ਚੰਗੇ ਬੰਦਿਆਂ ਦਾ ਵਿਧਾਨ ਸਭਾ ’ਚ ਪਹੁੰਚਣਾ ਵੀ ਬਹੁਤ ਜ਼ਰੂਰੀ ਸੀ।ਉਹਨਾਂ ਕਿਹਾ ਕਿ ਸਾਡੀ ਇਹ ਵੀ ਸੋਚ ਸੀ ਕਿ  ਜਿਹੜੀ ਮਰਜ਼ੀ ਪਾਰਟੀ ਸੱਤਾ ’ਚ ਆਵੇ ਪਰ ਵਿਰੋਧੀ ਧਿਰ ਚ ਵੀ ਚੰਗੇ ਆਗੂਆਂ ਦਾ ਹੋਣਾ ਬਹੁਤ ਜ਼ਰੂਰੀ ਹੈ।ਇਸੇ ਲਈ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵਾਂ ਵਿਚੋਂ ਕੁੱਝ ਨਾਂ ਉਨ੍ਹਾਂ ਦੇ ਪੁਰਾਣੇ ਰਿਕਾਰਡ ਦੇ ਅਧਾਰ `ਤੇ ਆਪਣੀ ਹਿਮਾਇਤ ਦੇਣ ਲਈ ਲਈ ਛਾਂਟੇ ਸਨ।
ਚਾਹਲ ਨੇ ਕਿਹਾ ਕਿ ਇਸ ਵਾਰ ਲੋਕਾਂ ਨੇ ਪੰਜਾਬ ਵਿਚ ਹਲਕਾ ਇੰਚਾਰਜ ਕਲਚਰ ਨੂੰ ਬਿਲਕੁੱਲ ਨਕਾਰ ਦਿਤਾ ਹੈ, ਜਿਸ ਤਹਿਤ ਲੋਕਾਂ ਨੇ ਬਹੁਤ ਦਰਦ ਤੇ ਸੰਤਾਪ ਹੰਢਾਇਆ ਹੈ।ਉਹਨਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਅੰਦਰ ਨਵੀਂ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਗਏ ਆਪਣੇ ਵਾਅਦਿਆਂ ਨੂੰ ਜਰੂਰ ਨਿਭਾਅ ਕੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਉਪਰ ਪੂਰਾ ਪੂਰਾ ਉਤਰੇਗੀ।ਚਾਹਲ ਨੇ ਇਸ ਗੱਲ ਦਾ ਵੀ ਇੰਕਸਾਫ ਕੀਤਾ ਕਿ ਜਲਦੀ ਹੀ ਨਵੀਂ ਸਰਕਾਰ ਦੇ ਕੰਮਕਾਰ ਆਰੰਭ ਕਰਨ ਤੋਂ ਬਾਅਦ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਅਧਿਕਾਰੀਆਂ ਨਾਲ ਵੀ ਗੱਲਬਾਤ ਉਹ ਕਰਨਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply