ਹਰਚੋਵਾਲ (ਗਰਦਾਸਪੁਰ) 11 ਮਾਰਚ (ਗਗਨਦੀਪ ਸਿੰਘ ਰਿਆੜ) – ਗੁਰਦਾਸਪੁਰ ਤੋਂ ਹਰਚੋਵਾਲ ਰੋਡ ਸਥਿਤ ਆਰ.ਪੀ.ਐਸ ਵਜੋਂ ਜਾਣੇ ਜਾਦੇ ਰਿਆੜਕੀ ਪਬਲਿਕ ਸਕੂਲ ਵਿਖੇ ਵਿਦਿਆਰਾਰਥੀਆ ਵਲੋਂ ਮਹਿਲਾ ਦਿਵਸ ਮਨਾਇਆ ਗਿਆ।
ਵਿਦਿਆਰਥੀਆ ਵਲੋਂ ਵਿਸ਼ਵ ਪ੍ਰਸਿੱਧ ਅਤੇ ਨਵੀਆਂ ਪੈੜਾ ਪਾਉਣ ਵਾਲੀਆਂ ਔਰਤਾਂ ਦੇ ਸਬੰਧੀ ਪਰੈਜ਼ਨਟੇਸ਼ਨਜ਼ ਦਿਤੀਆਂ ਗਈਆਂ।ਸਕੂਲੀ ਵਿਦਿਆਰਥੀਆਂ ਲਈੇ ਲੈਕਚਰ ਅਤੇ ਪੋਸਟ ਕਾਰਡ ਮੈਕਿੰਗ ਮੁਕਾਬਲੇ ਵੀ ਕਰਵਾਏ ਗਏ।ਲੈਕਚਰ ਮੁਕਾਬਲਿਆਂ ਵਿਚੋਂ ਗੁਰਲੀਨ ਕੌਰ ਕੋਟ ਖਾਨ ਮੁਹੰਮਦ, ਹਰਮਨ ਕੋਰ ਭਾਮ, ਅਮਨਪ੍ਰੀਤ ਕੌਰ ਮਾੜੀ ਪੰਨਵਾਂ, ਨਵਨੂਰ ਕੌਰ ਕੰਡੀਲਾ, ਨਵਜੋਤ ਕੌਰ ਲੀਲਕਲਾ, ਕੋਮਲਪ੍ਰੀਤ ਕੌਰ ਤੁਗਲਵਾਲਾ ਨੇ ਇਨਾਮ ਪ੍ਰਾਪਤ ਕੀਤੇ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਿ੍ਰੰ. ਸਵਰਨ ਸਿੰਘ ਨੇ ਮੁਕਾਬਲਿਆਂ ਦੇ ਜੇਤੂਆਂਂ ਦਾ ਸਨਮਾਨ ਕੀਤਾ।ਵਿਦਿਆਰਥੀਆ ਨੰੂ ਸੰਬੋਧਿਤ ਹੁੰਦੇ ਕਿਹਾ ਕਿ ਚੰਗੇ ਕਿਰਦਾਰ ਵਾਲੀ ਔਰਤ ਉਹ ਸ਼ਕਤੀ ਹੈ, ਜਿਸ ਕੋਲ ਪਰਿਵਾਰਾਂ, ਕੌਮਾਂ ਅਤੇ ਦੇਸ਼ਾ ਨੰੂ ਮਹਾਨ ਬਣਾਉਣ ਦੀ ਤਾਕਤ ਹੁੰਦੀ ਹੈ ਅਤੇ ਸਖਤ ਮਿਹਨਤ ਨਾਲ ਨਾਮਣਾ ਖਟਣ ਵਾਲੀਆਂ ਅਜਿਹੀਆਂ ਔਰਤਾਂ ਨਾਲ ਇਤਿਹਾਸ ਭਰਿਆਂ ਪਿਆ ਹੈ।ਸੰਸਥਾ ਦੇ ਸੰਚਾਲਕ ਮੈਡਮ ਮਨਪ੍ਰੀਤ ਕੌਰ ਵਿਰਕ ਨੇ ਮੁੱਖ ਮਹਿਮਨਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਤੇ ਉਹਨਾਂ ਨੰੂ ਸ਼ਾਬਾਸ਼ ਵੀ ਦਿੱਤੀ। ਇਸ ਮੌਕੇ ਮੈਡਮ ਗਗਨਪ੍ਰੀਤ, ਸੁਖਦੀਪ ਕੌਰ, ਮੈਡਮ ਬਲਜੀਤ ਕੌਰ, ਮੈਡਮ ਕੁਲਜੀਤ ਕੌਰ ਅਤੇ ਮੈਡਮ ਰੂਬੀ ਵੀ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media