ਫਾਜ਼ਿਲਕਾ 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲੇ ’ਚ ਸਥਾਪਤ ਕੀਤੇ ਗਏ ਨਸ਼ਾ ਮੁਕਤੀ ਕੇਂਦਰ ਨਸ਼ਾ ਛੱਡਣ ਦੇ ਚਾਹਵਾਨ ਨਸ਼ਾ ਕਰਨ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਨਸ਼ਾ ਛੁਡਾਓ ਕੇਂਦਰ ਨਸ਼ੇ ਤੋਂ ਮੁਕਤੀ ਦੁਆਕੇ ਲੋਕਾਂ ਨੂੰ ਖੁਸ਼ਹਾਲ ਜਿੰਦਗੀ ਜਿਉਣ ’ਚ ਮੱਦਦਗਾਰ ਬਣਿਆ ਹੋਇਆ ਹੈ। ਇਸ ਕੇਂਦਰ ਕਾਰਨ ਕਈ ਲੋਕ ਨਸ਼ੇ ਦਾ ਤਿਆਗ ਕਰਕੇ ਫਿਰ ਤੋਂ ਸਫ਼ਲ ਜੀਵਨ ਜਿਉਣ ਲੱਗੇ ਹਨ। 
ਜਾਣਕਾਰੀ ਦਿੰਦਿਆਂ ਨਸ਼ਾ ਮੁਕਤੀ ਕੇਂਦਰ ਦੇ ਇੰਚਾਰਜ਼ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਪਿਛਲੇ ਲਗਭਗ ਇੱਕ ਸਾਲ ’ਚ ਫਾਜ਼ਿਲਕਾ ਦੇ ਨਸ਼ਾ ਮੁਕਤੀ ਕੇਂਦਰ ’ਚੋਂ 6650 ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਜਿਨਾਂ ’ਚ ਜਿਆਦਾਤਰ ਗਿਣਤੀ ਨੋਜਵਾਨਾਂ ਦੀ ਹੈ। ਉਨਾਂ ਦੱਸਿਆ ਕਿ ਨਸ਼ਾ ਕਰਨ ਵਾਲੇ ਜਿਆਦਾਤਰ ਲੋਕ ਸ਼ਰਾਬ, ਮੈਡੀਕਲ ਨਸ਼ਾ, ਅਫ਼ੀਮ, ਪੋਸਤ, ਹੈਰੋਇਨ, ਗਾਜ਼ਾ, ਭੰਗ ਆਦਿ ਦਾ ਨਸ਼ਾ ਕਰਦੇ ਸਨ। ਪਹਿਲਾਂ ਉਨਾਂ ਨੇ ਇਸ ਨਸ਼ੇ ਨੂੰ ਸ਼ੌਕ ਦੇ ਰੂਪ ’ਚ ਲਿਆ ਸੀ ਪਰ ਹੋਲੀ ੋਹੋਲੀ ਇਹ ਉਨਾਂ ਦੀ ਆਦਤ ਬਣ ਗਿਆ ਅਤੇ ਬਾਅਦ ’ਚ ਵੱਧ ਨਸ਼ਾ ਕਰਨ ਦੇ ਕਾਰਨ ਉਨਾਂ ਦੇ ਜੀਵਨ ਦਾ ਉਜਾਲਾ ਹਨੇਰੇ ’ਚ ਬਦਲਣ ਲੱਗਿਆ। ਨਸ਼ੇ ਦੀ ਪੂਰਤੀ ਲਈ ਉਹ ਆਪਣੀ ਸਾਰੀ ਕਮਾਈ ਨਸ਼ੇ ’ਚ ਹੀ ਖ਼ਤਮ ਕਰ ਦਿੰਦੇ ਅਤੇ ਉਨਾਂ ਦੇ ਘਰ ਦਾ ਗੁਜ਼ਾਰਾ ਮੁਸ਼ਲਕ ਹੋ ਗਿਆ। ਜਿਸ ਕਾਰਨ ਨਸ਼ਾ ਕਰਨ ਵਾਲਿਆਂ ਦੇ ਨਾਲ ਨਾਲ ਉਨਾਂ ਦੇ ਪਰਿਵਾਰਕ ਮੈਂਬਰ ਵੀ ਦੁਖੀ ਹੋਣ ਲੱਗੇ। ਉਨਾਂ ਦੱਸਿਆ ਕਿ ਅਪ੍ਰੈਲ 2016 ਤੋਂ ਫਰਵਰੀ 2017 ਤੱਕ 6650 ਮਰੀਜ਼ਾਂ ਨੇ ਨਸ਼ਾ ਛੱਡਣ ਦੀ ਹਿਮਤ ਕੀਤੀ ਅਤੇ ਉਨਾਂ ਨੇ ਨਸ਼ਾ ਮੁਕਤੀ ਕੇਂਦਰ ਤੋਂ ਓਪੀਡੀ ਕਰਵਾਈ। ਇਨਾਂ ’ਚ 391 ਲੋਕ ਸ਼ਰਾਬ ਦੇ ਆਦਿ ਸਨ, ਜਦਕਿ 443 ਮੈਡੀਕਲ ਨਸ਼ਾ ਟੀਕੇ ਅਤੇ ਨਸ਼ੇ ਦੀਆਂ ਗੋਲੀਆਂ ਦੀ ਵਰਤੋਂ ਕਰਦੇ ਸਨ। ਇਸ ਤੋਂ ਇਲਾਵਾ 6207 ਲੋਕ ਅਫ਼ੀਮ, ਪੋਸਤ, ਹੈਰੋਇਨ, ਮੈਡੀਕਲ, ਡਰਗ, ਗਾਂਜਾ ਅਤੇ ਭੰਗ ਦੀ ਵਰਤੋਂ ਕਰਦੇ ਸਨ। ਇਸ ਤੋਂ ਇਲਾਵਾ ਕੁਝ ਲੋਕ ਵੱਧ ਨਸ਼ਾ ਕਰਦੇ ਸਨ ਅਤੇ ਉਨਾਂ ਦਾ ਨਸ਼ਾ ਛੁਡਵਾਉਣ ਲਈ 156 ਲੋਕਾਂ ਨੂੰ ਨਸ਼ਾ ਮੁਕਤੀ ਕੇਂਦਰ ’ਚ ਦਾਖ਼ਲ ਰਖਣਾ ਪਿਆ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬਹੁਤ ਹੀ ਘੱਟ ਖਰਚ ਤੇ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ’ਚੋਂ ਮਰੀਜ਼ ਨੂੰ ਵਿਭਾਗ ਵੱਲੋਂ ਖਾਣਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਭਰਤੀ ਹੋਣ ’ਤੇ ਇੱਕ ਮਹੀਨੇ ਦੇ ਇਲਾਜ ਦੇ ਲਈ ਮਰੀਜ਼ ਦਾ ਲਗਭਗ 1500 ਰੁਪਏ ਖਰਚ ਹੈ। ਜਦਕਿ ਇਹੀ ਇਲਾਜ ਪ੍ਰਾਈਵੇਟ ਹਸਪਤਾਲਾਂ ’ਚ ਹਜ਼ਾਰਾਂ ਰੁਪਏ ਖਰਚ ਕਰਕੇ ਹੁੰਦਾ ਹੈ। ਉਨਾ ਦੱਸਿਆ ਕਿ ਕੇਂਦਰ ’ਚ ਨਸ਼ੇ ਦੇ ਆਦਿ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਕਾਉਂਸਲਿੰਗ ਵੀ ਦਿੱਤੀ ਜਾਂਦੀ ਹੈ। ਕੇਂਦਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਵੱਲੋਂ ਇੱਕ ਮਨੋਰੋਗ ਦੇ ਮਾਹਿਰ ਡਾਕਟਰ, ਇੱਕ ਕਾਊਂਸਲਰ, 4 ਮੇਲ ਅਤੇ 2 ਵਾਰਡ ਅਟੈਂਡੇਂਟ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ। ਜੋ ਪੂਰੀ ਤਰਾਂ ਨਾਲ ਮਰੀਜ ਦੀ ਦੇਖਭਾਲ ਕਰਦੇ ਹਨ ਅਤੇ ਉਨਾਂ ਨੂੰ ਨਸ਼ਾ ਮੁਕਤ ਕਰਕੇ ਨਵਾਂ ਜੀਵਨ ਪ੍ਰਦਾਨ ਕਰਦੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਸ਼ਾ ਮੁਕਤੀ ਕੇਂਦਰ ’ਚ ਮਿਰਗੀ ਅਤੇ ਦਿਮਾਗ ਦੀਆਂ ਹੋਰਨਾਂ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਇਸ ਕੋਂਦਰ ਤੋਂ ਲੋਕਾਂ ਨੂੰ ਕਾਫ਼ੀ ਫਾਇਦਾ ਮਿਲ ਰਿਹਾ ਹੈ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media