
ਫਾਜ਼ਿਲਕਾ, 12 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਮੈਹਰੀਆਂ ਬਾਜ਼ਾਰ ਦੇ ਨੇੜੇ ਸਥਿਤ ਪੁਰਾਣੇ ਪੀ.ਐਨ.ਬੀ ਬੈਂਕ ਦੇ ਨੇੜੇ ਅੱਜ ਇੱਕ ਲੋਹੇ ਦੀ ਦੁਕਾਨ ਤੋਂ ਸਮਾਨ ਲੈਣ ਲਈ ਆਏ ਇੱਕ ਗ੍ਰਾਹਕ ਦਾ ਪਰਸ ਖੋਹ ਕੇ ਭੱਜੇ ਨੋਜ਼ਵਾਨ ਨੂੰ ਲੋਕਾਂ ਨੇ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਇੱਕ ਵਿਅਕਤੀ ਸਥਾਨਕ ਮੈਹਰੀਆਂ ਬਾਜ਼ਾਰ ਦੇ ਨੇੜੇ ਸਥਿਤ ਪੁਰਾਣੇ ਪੀਐਨਬੀ ਬੈਂਕ ਦੇ ਕੋਲ ਇੱਕ ਲੋਹੇ ਦੀ ਦੁਕਾਨ ਤੋਂ ਕੁੱਝ ਸਮਾਨ ਲੈਣ ਲਈ ਆਇਆ ਸੀ।ਜਦੋਂ ਉਕਤ ਵਿਅਕਤੀ ਸਮਾਨ ਲੈਣ ਲੱਗਿਆ ਤਾਂ ਇੱਕ ਲਗਭਗ 15-16 ਸਾਲ ਦੇ ਨੋਜ਼ਵਾਨ ਨੇ ਉਕਤ ਵਿਅਕਤੀ ਦਾ ਪਰਸ ਖੋਹ ਲਿਆ ਅਤੇ ਭੱਜ ਗਿਆ।ਵਿਅਕਤੀ ਨੇ ਰੋਲਾ ਪਾਇਆ ਤਾਂ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਨੇ ਉਕਤ ਨੋਜਵਾਨ ਦਾ ਪਿੱਛਾ ਕੀਤਾ। ਕੁੱਝ ਹੀ ਦੂਰੀ `ਤੇ ਸਥਿਤ ਸਚਦੇਵਾ ਹਸਪਤਾਲ ਦੇ ਨੇੜੇ ਉਕਤ ਪਰਸ ਖੋਹ ਕੇ ਭੱਜਿਆ ਲੁਟੇਰਾ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਟਕਰਾ ਕੇ ਡਿੱਗ ਗਿਆ।ਜਿਸ `ਤੇ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਚੰਗੀ ਛਿੱਤਰ ਪਰੇਡ ਕੀਤੀ ਅਤੇ ਉਕਤ ਗ੍ਰਾਹਕ ਦਾ ਪਰਸ ਵਾਪਸ ਕਰਵਾਇਆ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media