
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨੈਸ਼ਨਲ ਹਿਊਮਨਰਾਈਟਸ ਐਂਡ ਕ੍ਰਾਈਮ ਕੰਟਰੋਲ ਆਰਗੇਨਾਈਜੇੇਸ਼ਨ ਦੇ ਕੋਮੀ ਚੇਅਰਮੈਨ ਮੋਹਿਤ ਨਵਾਨੀ ਵੱਲੋਂ ਗੁਰਬਿੰਦਰ ਸਿੰਘ ਮਾਹਲ ਨੂੰ ਸੰਗਠਨ ਦਾ ਪੰਜਾਬ ਪ੍ਰਧਾਨ, ਐਡਵੋਕੇਟ ਸ਼ਸ਼ੀ ਵੀਰ ਸ਼ਰਮਾ ਪੰਜਾਬ ਪ੍ਰਧਾਨ ਯੂਥ ਵਿੰਗ ਤੇ ਸੁਖਵੰਤ ਸਿੰਘ ਲੱਕੀ ਖਾਨਪੁਰੀਆ ਨੂੰ ਕੋਆਰਡੀਨੇਟਰ ਪੰਜਾਬ ਨਿਯੁੱਕਤ ਕੀਤਾ ਗਿਆ ਹੈ।ਨਵ-ਨਿਯੁੱਕਤ ਪੰਜਾਬ ਪ੍ਰਧਾਨ ਗੁਰਬਿੰਦਰ ਮਾਹਲ ਨੇ ਨੈਸ਼ਨਲ ਹਿਊਮਨਰਾਈਟਸ ਐਂਡ ਕ੍ਰਾਈਮ ਕੰਟਰੋਲ ਆਰਗਟਨਾੲੈਜੇਸ਼ਨ ਦਾ ਪ੍ਰਧਾਨ ਬਣਨ `ਤੇ ਕੋਮੀ ਚੇਅਰਮੈਨ ਮਹਿਤ ਨਵਾਨੀ ਤੇ ਸੱਮੁਚੀ ਟੀਮ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਸੰਗਠਨ ਵੱਲੋਂ ਸੌਪੀ ਗਈ ਜਿੰਮੇਵਾਰ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਮੱਨੁਖੀ ਅਧਿਕਾਰਾਂ ਦੀ ਰਾਖੀ ਕਰਨਗੇ।ਉਨ੍ਹਾਂ ਕਿਹਾ ਕਿ ਸੰਗਠਨ ਲੰਬੇ ਸਮੇਂ ਤੋਂ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਿਹਾ ਹੈ, ਜੋ ਨਿਰੰਤਰ ਜਾਰੀ ਰਹਿਣਗੇ।ਇਸ ਮੋਕੇ ਅੰਮ੍ਰਿਤਪਾਲ ਸਿੰਘ, ਠੇਕੇਦਾਰ ਹਰਜੀਤ ਸਿੰਘ, ਡਾ. ਵਨੀਤ ਸ਼ਰਮਾ, ਡਾ. ਗਗਨਦੀਪ ਸਿੰਘ ਸੂਰਜ ਵਧਵਾ, ਕਰਨਦੀਪ ਸਿੰਘ, ਰਮਿੰਦਰਪਾਲ ਸਿੰਘ ਆਦਿ ਮੋਜੂਦ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media