ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਧਰਮਵੀਰ ਪੰ. ਲੇਖਰਾਮ ਦੇੇ ਬਲਿਦਾਨ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਅਵਸਰ `ਤੇ ਸਕੂਲ ਕੰਪਲੈਕਸ ਵਿੱਚ ਸਵੇਰੇ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ। ਸਕੂਲ਼ ਪਿ੍ਰੰਸੀਪਲ ਅੰਜਨਾ ਗੁਪਤਾ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਵਨ ਦੀ ਪਵਿੱਤਰ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ ਅਤੇ ਵੈਦਿਕ ਮੰਤਰਾਂ ਅਤੇ ਵੈਦਿਕ ਭਜਨਾਂ ਦਾ ਗਾਇਨ ਕੀਤਾ ਗਿਆ। 
ਪਿ੍ਰੰਸੀਪਲ ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰ. ਲੇਖਰਾਮ ਦਾ ਪੂਰਾ ਜੀਵਨ ਵੈਦਿਕ ਧਰਮ ਨੂੰ ਸਮਰਪਿਤ ਰਿਹਾ।ਵੈਦਿਕ ਧਰਮ ਦੇ ਪ੍ਰਚਾਰ, ਲੇਖਣ ਕਾਰਜ ਅਤੇ ਪਰਉਕਾਰ ਖਾਤਿਰ ਆਪਣਾ ਸਾਰਾ ਜੀਵਨ ਲਗਾ ਦਿੱਤਾ।ਧਰਮ ਤੋਂ ਬੇਮੁੱਖ ਹੋਏ ਲੋਕਾਂ ਨੂੰ ਧਰਮ ਨਾਲ ਜੋੜਣ ਲਈ ਉਨਾਂ ਨੇ ਸ਼ੁੱਧੀਕਰਣ ਮੁਹਿੰਮ ਚਲਾਈ, ਜਿਸ ਕਾਰਣ ਅਨੇਕ ਮੁਸਲਮਾਨ ਉਨਾਂ ਦੇ ਵਿਰੋਧੀ ਹੋ ਗਏ।ਹਿੰਦੂ ਤੇ ਵੈਦਿਕ ਸੰਸਕ੍ਰਿਤੀ ਦੇ ਉਦਾਰ ਹਿੱਤ ਕੀਤੇ ਜਾ ਰਹੇ ਉਨਾਂ ਦੇ ਕੰਮਾਂ ਤੋਂ ਕਰੋਧਿਤ ਹੋਏ ਇੱਕ ਮੁਸਲਿਮ ਯੁਵਕ ਨੇ ਉਨਾਂ ਦੇ ਪੇਟ ਵਿੱਚ ਛੁਰਾ ਮਾਰ ਕੇ ਉਨਾਂ ਦੀ ਹੱਤਿਆ ਕਰ ਦਿੱਤੀ।ਉਨਾਂ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਹੈ ਅਤੇ ਦੇਸ਼ ਸਦਾ ਉਨਾਂ ਦਾ ਦੇਣਦਾਰ ਰਹੇਗਾ ।
ਇਸ ਅਵਸਰ `ਤੇ ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਪ੍ਰਣ ਲਿਆ ਕਿ ਉਹ ਧਰਮਵੀਰ ਪੰ. ਲੇਖ ਰਾਮ ਜੀ ਦੇ ਜੀਵਨ ਤੋਂ ਸਿਖਿਆ ਲੈ ਕੇ ਉਨਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਗੇ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media