Saturday, October 31, 2026

ਬੋਰਡ ਪੀ੍ਖਿਆ ਆਬਜ਼ਰਵਰਾਂ ਦੀਆਂ ਡਿਊਟੀਆਂ ਦੂਰ ਨਾ ਲਾਉਣ ਦੀ ਮੰਗ

ਮਲੋਟ, 13 ਮਾਰਚ (ਪੰਜਾਬ ਪੋਸਟ ਬਿਊਰੋ) – ਲੈਕਚਰਾਰ ਯੂਨੀਅਨ ਨੇ ਦਸਵੀ ਤੇ ਬਾਰ੍ਹਵੀਂ ਜਮਾਤਾਂ ਦੀਆਂ ਪੰਜਾਬ ਬੋਰਡ ਪੀ੍ਖਿਆਵਾਂ ਨਕਲ ਰਹਿਤ ਤੇ ਸੁਚਾਰੂ ਢੰਗ ਨਾਲ ਕਰਾਉਣ ਹਿੱਤ ਲਾਏ ਜਾਣ ਵਾਲੇ ਪੀ੍ਖਿਆ ਆਬਜ਼ਰਵਰਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਨਾ ਲਾਉਣ ਦੀ ਮੰਗ ਕੀਤੀ ਹੈ।Vijay Garg 2
ਲੈਕਚਰਾਰ ਵਿਜੈ ਗਰਗ, ਡਾ. ਹਰੀਭਜ਼ਨ ਤੇ ਨੈਬ ਸਿੰਘ ਨੇ ਕਿਹਾ ਕਿ ਆਬਜ਼ਰਵਰ ਡਿਊਟੀ ਲੈਕਚਰਾਰਾਂ ਅਤੇ ਪਿ੍ੰਸੀਪਲਾਂ ਨੂੰ ਸਕੂਲ ਪਹੁੰਚਣ ਉਪਰੰਤ ਮਿਲਦੀ ਹੈ ਅਤੇ ਜੇਕਰ ਡਿਊਟੀ ਕਿਸੇ ਦੂਰ-ਦੂਰਾਡੇ ਸਕੂਲ ਵਿਚ ਲੱਗੀ ਹੋਵੇ ਤਾਂ ਸਬੰਧਤ ਅਧਿਆਪਕਾਂ ਨੂੰ ਡਿਊਟੀ ਸਥਾਨ `ਤੇ ਸਮੇਂ ਸਿਰੇ ਪਹੁੰਚਣ ਦੀ ਕਾਹਲ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ।ਉਨਾਂ ਕਿਹਾ ਕਿ ਕਾਹਲ ਅਤੇ ਚਿੰਤਾ ਵਿੱਚ ਕੋਈ ਹਾਦਸਾ ਵਾਪਰ ਸਕਦਾ ਹੈ।ਇਸ ਲਈ ਵਿਭਾਗ ਵਲੋਂ ਲੈਕਚਰਾਰਾਂ ਤੇ ਪਿ੍ੰਸੀਪਲਾਂ ਦੀ ਡਿਊਟੀਆਂ ਦੂਰ ਨਾ ਲਾਈ ਜਾਵੇ।ਇਸ ਮੋਕੇ ਖੇਮ ਰਾਜ ਗਰਗ, ਕਿ੍ਸ਼ਨ ਕੁਮਾਰ, ਨਰੇਸ਼ ਬਸਾਲ, ਕਿਰਨ ਯਾਦਵ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply