Tuesday, September 29, 2026

ਜੰਮੂ ਕਸ਼ਮੀਰ ਦੇ ਰਾਜਪਾਲ ਨੇ ਅਮਰਨਾਥ ਸੇਵਾ ਮੰਡਲ ਦੇ ਪ੍ਰਧਾਨ ਸੁਰੇਸ਼ ਸਹਿਗਲ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 13 ਮਾਰਚ  (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਦੀ ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਗਵਰਨਰ ਨਰਿੰਦਰ ਨਾਥ ਵੋਹਰਾ ਦੀ ਪ੍ਰਧਾਨਗੀ `ਚ ਜੰਮੂ ਵਿਖੇ ਹੋਈ।PPN1303201707ਮੀਟਿੰਗ ਦੌਰਾਨ 2017 `ਚ ਅਯੌਜਿਤ ਹੋਣ ਵਾਲੀ ਅਮਰਨਾਥ ਯਾਤਰਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਜੰਮੂ ਕਸ਼ਮੀਰ ਦੇ ਗਵਰਨਰ ਨਰਿੰਦਰ ਨਾਥ ਵੋਹਰਾ ਨੇ ਹਰ ਸਾਲ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕਰਨ ਵਾਲੇ ਅਮਰਨਾਥ ਸੇਵਾ ਮੰਡਲ ਅਮ੍ਰਿਤਸਰ ਦੇ ਪ੍ਰਧਾਨ ਸੁਰੇਸ਼ ਸਹਿਗਲ ਨੂੰ ਉਨ੍ਹਾਂ ਦੀ ਯਾਤਰਾ ਅਤੇ ਲੰਗਰ ਦੇ ਪ੍ਰਤੀ ਸਮਰਪਿਤ ਸੇਵਾ ਵੇਖਦੇ ਹੋਏ ਸਨਮਾਨਿਤ ਕੀਤਾ ਅਤੇ ਪਵਿਤਰ ਗੁਫਾ `ਤੇ ਮੁਫਤ ਜੋੜਾ ਘਰ ਦੇ ਪ੍ਰਤੀ ਦੂਜੀ ਵਾਰ ਪ੍ਰਸੰਸਾ ਪੱਤਰ ਦਿੱਤਾ ਗਿਆ।ਇਸ ਸਨਮਾਨ ਬਾਰੇ ਸੁਰੇਸ਼ ਸਹਿਗਲ ਨੇ ਕਿਹਾ ਦੀ ਅਮਰਨਾਥ ਸੇਵਾ ਮੰਡਲ ਹਾਲ ਗੇਟ ਵਲੋਂ ਪਿਛਲੇ ਕਈ ਸਾਲਾਂ ਵਲੋਂ ਸ਼੍ਰੀ ਅਮਰਨਾਥ ਯਾਤਰੂਆਂ ਲਈ ਵਿਸ਼ਾਲ ਭੰਡਾਰੇ ਸਮੇਤ ਹਰ ਤਰ੍ਹਾਂ ਦੀ ਜੋ ਵੀ ਸਹੂਲਤ ਪ੍ਰਧਾਨ ਕੀਤੀ ਜਾ ਰਹੀ ਹੈ, ਉਹ ਸੇਵਾ ਸ਼ਿਵ ਭੋਲ਼ੇ ਬਾਬੇ ਦੇ ਅਸ਼ੀਰਵਾਦ ਨਾਲ ਹੀ ਸੰਪਨ ਹੋ ਰਹੀ ਹੈ ਅਤੇ ਇਹ ਸੇਵਾ ਭਾਵਨਾ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।ਇਸੇ ਦੌਰਾਨ ਮੰਡਲ ਦੇ ਮੈਂਬਰ ਵਿਨੋਦ ਨਈਅਰ, ਪ੍ਰਦੀਪ ਖੰਨਾ, ਸ਼ਾਮ ਲਾਲ, ਵਿਪਨ ਪੋਪਲੀ, ਅਜੇ ਅਰੋੜਾ, ਰਵਿੰਦਰ ਨੀਰੂ, ਸੁਮਿਤ ਸਹਿਗਲ, ਗਿੰਨੀ, ਰਾਜੀਵ ਬਜਾਜ਼, ਗੌਰਵ, ਦੀਪਕ ਗੁਪਤਾ, ਜਗਦੀਸ਼ ਅਤੇ ਅਮਿਤ ਭਾਟੀਆ ਨੇ ਇਹ ਸਨਮਾਨ ਮਿਲਣ `ਤੇ ਸੁਰੇਸ਼ ਸਹਿਗਲ ਨੂੰ ਵਧਾਈ ਦਿੱਤੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply