ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦੇ ਜਿਲ੍ਹਾ ਸੈਕਟਰੀ ਗੁਰਮੇਜ ਸਿੰਘ ਕਾਰਜ ਦੀ ਪ੍ਰਧਾਨਗੀ ਹੇਠ ਹੋਲੇ ਮਹੱਲੇ ਦਾ ਸ਼ੁੱਭ ਦਿਹਾੜਾ ਸਥਾਨਕ ਮਾਲ ਮੰਡੀ ਵਿਖੇ ਮਨਾਇਆ ਗਿਆ, ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਪਰਮਜੀਤ ਸਿੰਘ ਵਿਸ਼ੇਸ਼ ਤੋਰ `ਤੇ ਸ਼ਾਮਲ ਹੋਏ।

ਇਸ ਸਮੇਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੋਲੇ-ਮਹੱਲੇ ਦਾ ਦਿਹਾੜਾ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਦੇਸ਼ ਵਿਚ ਸਭ ਧਰਮਾਂ ਦੇ ਤਿਉਹਾਰ ਆਪਸੀ ਮੇਲ-ਮਿਲਾਪ ਤੇ ਪਿਆਰ ਨਾਲ ਰਲ ਮਿਲ ਕੇ ਮਨਾਏ ਜਾਂਦੇ ਹਨ।ਇਸ ਮੌਕੇ ਸੰਗਤਾਂ ਲਈ ਲਗਾਏ ਗਏ ਲੰਗਰ ਵਿੱਚ ਅਮਰਜੀਤ ਸਿੰਘ ਰਟੋਲ, ਕੁਲਦੀਪ ਸਿੰਘ, ਸੱਤਿਆਵੀਰ ਚੌਧਰੀ, ਬਾਬਾ ਗੁਰਵਿੰਦਰ ਸਿੰਘ, ਗੋਰਵ, ਪਾਰਿਕ, ਮੀਰਾ ਸਿੰਘ, ਠੇਕੇਦਾਰ ਦਲਬੀਰ ਸਿੰਘ ਗੁਮਾਨਪੁਰਾ, ਬਲਕਾਰ ਸਿੰਘ ਗੁਮਾਨਪੁਰਾ ਆਦਿ ਨੇ ਸੇਵਾ ਕੀਤੀ।
Punjab Post Daily Online Newspaper & Print Media