Tuesday, September 29, 2026

ਵਾਤਾਵਰਣ ਜਾਗਰੂਕਤਾ ਲਈ ਸਾਇਕਲ ਮਾਰਚ ਹਰਰਾਏਪੁਰ ਤੱਕ ਆਯੋਜਿਤ

ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ’ਤੇ ਸਿੱਖ ਵਾਤਾਵਰਣ ਦਿਵਸ ਨੂੰ ਸਮਰਪਿਤ ਦਾਤਾਰ ਐਜੂਕੇਸ਼ਨ ਅਤੇ ਇਨਵਾਇਰਮਂੈਟ ਟਰੱਸਟ ਬਠਿੰਡਾ ਵਲੋਂ ਭਾਈ ਬਲਜੀਤ ਸਿੰਘ ਦੀ ਅਗਵਾਈ ਵਿਚ ਖਾਲਸਾ ਗੁਰਮਤਿ ਵਿਦਿਆਲਾ ਸਿਵੀਆਂ ਰੋਡ ਗਿੱਲਪੱਤੀ ਬਠਿੰਡਾ ਤੋਂ ਵਾਤਾਵਰਣ ਜਾਗਰੂਕਤਾ ਲਈ ਸਾਇਕਲ ਮਾਰਚ ਹਰਿਰਾਏਪੁਰ ਤੱਕ ਕੱਢਿਆ ਗਿਆ। ਪਿੰਡ ਗਿੱਲਪੱਤੀ ਵਿਚ ਖਿਡਾਰੀਆਂ ਨੂੰ ਪ੍ਰਤੀ ਉਤਸ਼ਾਹਿਤ ਕਰਨ ਲਈ ਵਾਲੀਬਾਲਾ ਵੰਡੀਆਂ ਗਈਆਂ।PPN1403201705
ਭਾਈ ਜਸਕਰਨ ਸਿੰਘ ਸਿਵੀਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਪੰਜਾਬ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਅਤੇ ਉਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰੂੁ ਸਾਹਿਬ ਦੇ ਗੁਰਤਾ ਗੱਦੀ ਅਤੇ ਦੇਸ਼ੀ ਮਹੀਨਿਆਂ ਦੇ ਮੁਤਾਬਕ ਨਵੇਂ ਸਾਲ ਦੀਆਂ ਵਧਾਈਆਂ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਕੀਤੇ ਵਾਤਾਵਰਣ ਸੰਬੰਧੀ ਕਾਰਜਾਂ ਦੀ ਸਲਾਘਾ ਕੀਤੀ।ਇਸ ਮੌਕੇ ਕੈਪਟਨ ਹਰਜਿੰਦਰ ਸਿੰਘ ਸੰਧੂ, ਅਵਤਾਰ ਸਿੰਘ ਕੈਂਥ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ, ਇਕਬਾਲ ਸਿੰਘ ਸੋਨੀ, ਸਰਬਜੀਤ ਸਿੰਘ ਬੱਬੂ, ਗੁਰਦੇਵ ਸਿੰਘ ਸੰਘੜਾ, ਬਲਵਿੰਦਰ ਸਿੰਘ ਗੋਰਾ ਅਤੇ ਸਮੂਹ ਵਿਦਿਆਰਥੀ ਅਤੇ ਭਾਈ ਬਲਜੀਤ ਸਿੰਘ ਨੇ ਵਾਤਾਵਰਣ ਨੂੰ ਬਚਾਉਣ ਲਈ ਇਲਾਕੇ ਨਿਵਾਸੀਆ ਨੂੰ ਸੰਦੇਸ਼ ਦਿੱਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply