Tuesday, September 29, 2026

ਕੈਂਸਰ ਦਾ ਚੈਕਅੱਪ ਕੈਂਪ ਪਿੰਡ ਭਾਈ ਬਖਤੌਰ ਵਿਖੇ 18 ਨੂੰ

ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੁਆਰਾ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇੱਕ ਕੈਂਸਰ ਚੈਕਅਪ ਕੈਂਪ ਨਜ਼ਦੀਕੀ ਪਿੰਡ ਭਾਈ ਬਖਤੌਰ ਦੇ ਸਰਕਾਰੀ ਹਾਈ ਸਕੂਲ ਵਿਖੇ 18 ਮਾਰਚ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ ਕੀਤੀ ਜਾਵੇਗੀ। ਇਹ ਜਾਣਕਾਰੀ ਹਰਨੇਕ ਸਿੰਘ ਵੜੈਚ ਕੈਨੇਡਾ ਵੱਲੋਂ ਕਿਹਾ ਕਿ ਪੰਜਾਬ ਦੀ ਮਾਲਵਾ ਬੈਲਟ ਕੈਂਸਰ ਦੀ ਲਪੇਟ ਵਿੱਚ ਆਈ ਹੋਈ ਹੈ ਅਤੇ ਇਹ ਇਲਾਜ਼ ਮਹਿੰਗਾ ਹੋਣ ਕਰਕੇ ਕਈ ਵਾਰ ਲੋਕ ਟੈਸਟ ਵੀ ਨਹੀਂ ਕਰਵਾ ਸਕਦੇ ਅਤੇ ਉਨਾਂ ਨੂੰ ਕੈਂਸਰ ਦਾ ਪਤਾ ਹੀ ਆਖ਼ਰ ਸਟੇਜ ਉਪਰ ਜਾ ਕੇ ਲੱਗਦਾ ਹੈ ਜਿਸ ਦਾ ਬਾਅਦ ਵਿੱਚ ਕੋਈ ਵੀ ਇਲਾਜ਼ ਨਹੀਂ ਹੋ ਸਕਦਾ।ਸੋ ਇਸ ਕਰਕੇ ਪ੍ਰਵਾਸੀ ਪੰਜਾਬੀਆਂ ਦੁਆਰਾ ਆਪਣੀ ਕਿਰਤ ਕਮਾਈ ਵਿੱਚੋਂ ਕੁੱਝ ਦਸਵੰਧ ਇਸ ਕਾਰਜ ਵਿੱਚ ਲਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਪ ਸਮੀਅਰ ਟੈਸਟ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ.ਐਸ.ਏ ਟੈਸਟ, ਔਰਤਾਂ ਅਤੇ ਮਰਦਾਂ ਦੇ ਮੂੰਹ ਦੇ ਕੈਂਸਰ ਅਤੇ ਬਲੱਡ ਕੈਂਸਰ ਦੀ ਜਾਂਚ ਬਿਲਕੁੱਲ ਮੁਫਤ ਕੀਤੀ ਜਾਵੇਗੀ ਇਸ ਕੈਂਪ ਦੌਰਾਨ ਜਾਂਚੇ ਮਰੀਜਾਂ ਨੂੰ ਇਲਾਜ਼ ਲਈ ਸਹੀ ਸਲਾਹ ਵੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਔਰਤਾਂ ਮਰਦਾਂ ਨੂੰ ਆਮ ਬਿਮਾਰੀਆਂ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੇ ਟੈਸਟ ਕਰਕੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੇ ਟੈਸਟ ਕਰਵਾਉਣ ਤਾਂ ਕਿ ਬਿਮਾਰੀ ਦਾ ਸ਼ੁਰੂ ਵਿੱਚ ਹੀ ਪਤਾ ਲੱਗ ਸਕੇ ਤੇ ਉਸਦਾ ਇਲਾਜ਼ ਵੀ ਹੋ ਸਕੇ।ਇਸ ਮੌਕੇ ਉਨਾਂ ਨਾਲ ਸਾਬਕਾ ਮੈਨੇਜਰ ਬੂਟਾ ਸਿੰਘ ਵੀ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply