Tuesday, September 29, 2026

ਹੋਲੀਕਾ ਪੂਜਨ ਮਗਰੋਂ ਹੋਲੀਕਾ ਦਹਿਨ ਕੀਤਾ

PPN1403201713 ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹਿਰ ਦੇ ਵੱਖ ਵੱਖ ਚੌਂਕਾਂ ਅਤੇ ਸੜਕਾਂ ਤੇ ਲਕੜਾਂ ਦੇ ਢੇਰ ਤੇ ਗਊ ਦੇ ਗੋਹੇ ਨਾਲ ਬਣੀਆਂ ਛੋਟੀਆਂ ਪਾਥੀਅ ਦੀ ਮਾਲਾ, ਨਾਰੀਅਲ ਚੜਾਕੇ ਹੋਲੀ ਦਾ ਪੂਜਨ ਕੀਤਾ ਅਤੇ ਵਰਤ ਰੱਖ ਹੋਲੀ ਦੀ ਕਥਾ ਸੁਣੀ। ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਭਰਤੀ ਸੰਸਕ੍ਰਿਤਿਕ ਪਰੰਪਰਾ ਮੁਤਾਬਕ ਫਾਜ਼ਿਲਕਾ ਦੀ ਘਾਹ ਮੰਡੀ ਦੇ ਰਾਮ ਲੀਲਾ ਗ੍ਰਾਊਂਡ, ਚੌਕ ਘੰਟਾਘਰ, ਕਸ਼ਿਅਪ ਕਲੋਨੀ, ਸੇਠ ਸਾਗਰ ਮਲ ਦੀ ਹੇਵਲੀ ਦੇ ਕੋਲ, ਰਾਜਾ ਸਿਨੇਮਾ ਰੋਡ ਅਤੇ  ਸ਼੍ਰੀ ਸਨਾਤਮ ਧਰਮ ਬਾਵੜੀ ਸਭਾ ਦੇ ਬਾਲਾ ਜੀ ਬਾਬੋਸਾ ਮੰਦਰ ਵਿਚ ਦਿਨ ਭਰ ਮਹਿਲ ਸ਼ਰਧਾਲੂਆਂ ਨੇ ਲਕੜਾਂ ਦੇ ਢੇਰ ਦੇ ਆਲੇ ਦੁਆਲੇ ਪਰਿਕ੍ਰਮਾ ਕੀਤੀ ਅਤੇ ਪੂਜਨ ਤੋਂ ਬਾਅਦ ਘਰ ਵਿਚ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ।
ਸ਼ਾਮ ਦੇ ਸਮੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ, ਐਡਵੋਕੇਟ ਰਿਤਿਸ਼ ਅਰੋੜਾ ਅਤੇ ਹੋਰਨਾਂ ਨੇ ਅਗਨੀ ਭੇਂਟ ਕਰਕੇ ਹੋਲੀਕਾ ਦਹਿਨ ਕਰਵਾਇਆ।
ਇਸ ਤੋਂ ਪਹਿਲ ਢੇਰ ਵਿਚ ਆਪਣੀ ਭੂਆ ਹੋਲੀਕਾ ਦੇ ਨਾਲ ਬੈਠੇ ਭਗਤ ਪ੍ਰਹਲਾਦ ਦੇ ਰੂਪ ਵਿਚ ਪਿੱਪਲ ਦੀ ਟਾਹਨੀ ਨੂੰ ਸੁਰੱਖਿਅਤ PPN1403201714ਬਾਹਰ ਕੱਢਿਆ ਗਿਆ।ਰਾਜ ਕੁਮਾਰ ਸ਼ਰਮਾ (ਰਾਜੂ) ਨੇ ਢੱਪ ਦੀ ਥਾਪ ਤੇ ਹੋਲੀ ਦੇ ਗੀਤ ਗੲੈ। ਜਿਸ ਤੇ ਸੈਂਕੜਿਆਂ ਸ਼ਰਧਾਲੂ ਇੱਕ ਦੂਸਰੇ ਤੇ ਗੁਲਾਲ ਸੁੱਟਕੇ ਨੱਚੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply