Sunday, March 29, 2026

ਰੈਲੀ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਵਾਲੇ ਪਰਚੇ ਵੰਡੇ

PPN1403201716ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਇਤਿਹਾਸਕ ਘਰ ਬਚਾਉਣ ਲਈ 23 ਮਾਰਚ ਨੂੰ ਫਿਰੋਜ਼ਪੁਰ ਵਿਖੇ ਇਤਿਹਾਸਕ ਕਾਂਫ੍ਰੈਂਸ ਕੀਤੀ ਜਾ ਰਹੀ ਹੈ। ਜਿਸ ਦੇ ਲਈ ਅੱਜ ਸਰਕਾਰੀ ਐਮ.ਆਰ. ਕਾਲਜ ਫਾਜ਼ਿਲਕਾ ਵਿਚ ਰੈਲੀ ਕੀਤੀ ਗਈ ਅਤੇ ਭਗਤ ਸਿਘ ਦੀ ਵਿਚਰਧਾਰਾ ਵਾਲੇ ਪਰਚੇ ਵੰਡੇ ਗਏ। ਇਸ ਮੌਕੇ ਸੰਬੋਧਤ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਗਗਨ ਸੰਗਰਾਮੀ ਅਤੇ ਜ਼ਿਲਾ ਆਗੂ ਸਤਨਾਮ ਘੱਲੂ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਉਨੀ ਹੀ ਸਾਰਥਕ ਹੈ ਜਿਨੀ ਅੰਗਰੇਜਾਂ ਦੇ ਸਮੇਂ ਸੀ। ਕਿਉਂਕਿ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਅੱਜ ਨਹੀਂ ਬਣਿਆ।ਵੱਖ ਵੱਖ ਸਿਆਸੀ ਪਾਰਟੀਆਂ ਅਸਲੀ ਮੁੱਦਿਆਂ ਤੋਂ ਬਹੁਤ ਦੂਰ ਹਨ।ਸਿਰਫ਼ ਲੁੱਟਣ ਅਤੇ ਕੁੱਟਣ ਦੀ ਰਾਜਨੀਤੀ ਕਰ ਰਹੀਆਂ ਹਨ। ਇਸ ਲਈ ਨੋਜ਼ਵਾਨਾਂ ਨੂੰ ਭਗਤ ਸਿਘ ਅਤੇ ਉਸਦੇ ਸਾਥੀਆਂ ਦੀ ਵਿਰਾਸਤ ਨੂੰ ਸੰਭਾਲਨ ਦੀ ਲੋੜ ਹੈ।ਇਸ ਲਈ ਤੂੜੀ ਬਾਜ਼ਾਰ ਭਗਤ ਸਿਘ ਹੋਰਾਂ ਦਾ ਗੁਪਤ ਟਿਕਾਨਾ ਸੀ। ਜਿਥੇ ਬਹੁਤ ਸਾਰੇ ਕ੍ਰਾਂਤੀਕਾਰੀ ਆਉਂਦੇ ਰਹੇ ਹਨ ਅਤੇ ਇੱਕ ਵਿਰਾਸਤੀ ਇਮਾਰਤ ਹੈ। ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੋਲਿਆ ਕੀਤਾ ਹੈ ਤਾਂ ਜੋ ਇਤਿਹਾਸ ਤੋਂ ਲੋਕਾਂ ਨੂੰ ਦੂਰ ਰੱਖਿਆ ਜਾਵੇ। ਇਸ ਤਰਾਂ ਹੀ ਇਥੇ ਉਨਾਂ ਸ਼ਹੀਦਾਂ ਦੀਆਂ ਬਹੁਤ ਨਿਸ਼ਾਨੀਆਂ ਹਨ। ਆਗੂਆਂ ਨੇ ਕਿਹਾ ਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਇਸ ਟਿਕਾਣੇ ਨੂੰ ਯਾਦਗਾਰੀ ਬਣਾਉਣ ਲਈ ਸਰਕਾਰ ਤੋਂ ਮੰਗ ਕਰਨਗੇ। 23 ਮਾਰਚ ਨੂੰ ਫਿਰੋਜ਼ਪੁਰ ਵਿਚ ਮਾਰਚ ਵੀ ਕੱਢਿਆ ਜਾਵੇਗਾ। ਇਸ ਮੋਕੇ ਵਿਦਿਆਰਥੀ ਆਗੂ ਮੋਨੀਕਾ ਖੰਨਾ, ਮੁਕੇਸ਼ ਕੁਮਾਰ, ਪ੍ਰਦੀਪ ਕੁਮਾਰ, ਰਣਜੀਤ ਸਿੰਘ, ਨੀਲਮ, ਪੂਨਮ, ਜੋਤੀ, ਜੀਨੂੰ ਕੰਬੋਜ, ਵੀਨਾ, ਅਜੈ, ਪ੍ਰੀਆ, ਰੀਤੂ ਬਾਲਾ, ਸਚਿਨ, ਮੇਘਰਾਜ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply