ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ’ਚ ਮਨਾਏ ਜਾ ਰਹੇ ਗਲੁਕੋਮਾ ਹਫ਼ਤ ਤਹਿਤ ਅੱਜ ਸੀਐਚਸੀ ਖੂਈਖੇੜਾ ’ਚ ਵਿਭਾਗ ਵੱਲੋਂ ਜਾਰੀ ਵਿਸ਼ਵ ਗਲੁਕੋਮਾ (ਕਾਲਾ ਮੋਤੀਆ) ਹਫਤੇ ਦੇ ਪੋਸਟਰ ਜਾਰੀ ਕੀਤੇ ਗਏ। ਇਸ ਮੋਕੇ ਡਾ. ਕੰਵਰਜੀਤ ਸਿੰਘ ਧਾਲੀਵਾਲ, ਡਾ. ਕੇਵਲ, ਡਿਪਟੀ ਮਾਸ ਮੀਡੀਆ ਅਧਿਕਾਰੀ ਸੁਖਵਿੰਦਰ ਕੌਰ, ਬੀਈਈ ਸੁਸ਼ੀਲ ਬੇਗਾਂਵਾਲੀ, ਹੈਲਥ ਸੁਪਰਵਾਈਜ਼ਰ ਰਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ, ਸਟਾਫ਼ ਨਰਸ ਨੀਤੂ ਬਾਲਾ, ਵਿਜੈ ਕੁਮਾਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਬੀਈਈ ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ 12 ਤੋਂ 18 ਮਾਰਚ ਤੱਕ ਮਨਾਏ ਜਾ ਰਹੇ ਵਿਸ਼ਵ ਗਲੂਕੋਮਾ ਹਫ਼ਤੇ ਦੌਰਾਨ ਸੀ.ਐਚ.ਸੀ ਦੇ ਤਹਿਤ ਆਉਂਦੇ ਸਾਰੇ ਪੀਐਚਸੀ ’ਚ ਕਾਲਾ ਮੋਤੀਆ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ।ਜਿਥੇ ਲੋਕਾਂ ਨੂੰ ਕਾਲਾ ਮੋਤੀਆ ਦੇ ਲੱਛਣ ਅਤੇ ਇਸ ਤੋਂ ਬਚਾਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਡਾ. ਕੇਵਲ ਨੇ ਕਾਲਾ ਮੋਤੀਆ ਦੇ ਲੱਛਣਾਂ ਸਬੰਧੀ ਦੱਸਿਆ ਕਿ ਜਿਵੇਂ ਸਿਰ ਦਰਦ,ਅੱਖਾਂ ’ਚ ਦਰਦ, ਐਨਕ ਦਾ ਨੰਬਰ ਵਾਰ ਵਾਰ ਬਦਲਨਾ, ਅੱਖਾਂ ਦੇ ਅੱਗੇ ਰੰਗਦਾਰ ਘੇਰਾ ਮਹਿਸੂਸ ਹੋਣਾ, ਨਜ਼ਰ ’ਚ ਕਮਜ਼ੋਰੀ ਆਦਿ ਹੋਣਾ ਹੈ। ਉਕਤ ਲੱਛਣਾਂ ਦੀ ਅਣਵੇਖੀ ਅਤੇ ਇਲਾਜ ’ਚ ਦੇਰੀ ਨਾਲ ਇਨਸਾਨ ਅੰਨਾ ਹੋ ਜਾਂਦਾ ਹੈ।ਇਹ ਰੋਗ ਡਾਈਬਟੀਜ਼ ਜਾਂ ਬਲੱਡ ਪ੍ਰੈਸਰ ਦੇ ਮਰੀਜ਼ਾਂ ’ਚ ਜਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਜੇਕਰ ਇਸਦਾ ਸਹੀ ਸਮੇਂ ’ਤੇ ਇਲਾਜ ਹੋ ਜਾਵੇ ਤਾਂ ਇਸਦੇ ਮਾੜੇ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media