ਬਠਿੰਡਾ, 15 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਾਲਵੇ ਇਲਾਕੇ ਦਾ ਮਾਨ ਵਿੱਦਿਅਕ ਅਦਾਰਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ ਇੰਜਨੀਰਿੰਗ ਐਂਡ ਟੈਕਨਾਲੋਜੀ ਵੱਲੋਂ‘ਪਾਈ’ ਦਿਵਸ ਮਨਾਇਆ ਗਿਆ। ਕਾਲਜ ਦੇ ਡੀਨ ਡਾ. ਗੁਰਭਿੰਦਰ ਸਿੰਘ ਬਰਾੜ ਨੇ ਦੱਸਿਆ ਕਿ ‘ਪਾਈ’ ਜੋ ਕਿ ਯੁਨਾਨੀ ਭਾਸ਼ਾ ਦਾ ਸਿੰਬਲ ਹੈ। ਅਜੋਕੇ ਗਣਿਤ ਸਬੰਧਤ ਪੜਾਈ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਡਾ. ਬਰਾੜ ਮੁਤਾਬਕ ਮਸ਼ਹੂਰ ਗਣਿਤ ਸ਼ਾਸਤਰੀ ਆਰਕਮਡੀਜ, ਵਿਲੀਅਮ ਜੌਨਜ ਅਤੇ ਸਵਿਸ ਵਸਨੀਕ ਲਿਓਨਹਾਰਡ ਇਉਲਰ ਨੇ ਇਸ ਸਿੰਬਲ ਦੀ ਵਰਤੋਂ ਅਤੇ ਅਹਿਮੀਅਤ ਵਿੱਚ ਧੁਨਾਤਮਕ ਵਾਧਾ ਕੀਤਾ। ਬਾਅਦ ਵਿੱਚ ਹੌਲੀ-ਹੌਲੀ ਪਾਈ ਸਿੰਬਲ ਅਤੇ ਇਸ ਦੀ ਵਰਤੋਂ ਗਣਿਤ ਸਿੱਖਿਆ ਦਾ ਅਨਿੱਖੜਵਾਂ ਅੰਗ ਬਣਦੀ ਚਲੀ ਗਈ। ਇਸੇ ਦਿਹਾੜੇ ਨੂੰ ਸਮਰਪਿਤ ਇੱਕ ਕੁਇਜ਼ ਮੁਕਾਬਲਾ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਆਯੋਜਤ ਕੀਤਾ ਗਿਆ ਜਿਸ ਵਿਚ ਯੂਨੀਵਰਸਿਟੀ ਅਧੀਨ ਪੈਂਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਹੁੰਮ-ਹੁੰਮਾ ਕੇ ਭਾਗ ਲਿਆ। ਸਿਵਲ ਇੰਜੀ. ਵਿਭਾਗ ਦੇ ਮੁੱਖੀ ਡਾ. ਵਰਿੰਦਰ ਸਿੰਘ ਦੀ ਇਸ ਕੁਇਜ਼ ਨੂੰ ਸਫਲਤਾ ਪੂਰਵਕ ਆਯੋਜਨ ਸਬੰਧੀ ਅਹਿਮ ਭੂਮਿਕਾ ਰਹੀ। ਇਸ ਕੁਇਜ਼ ਮੁਕਾਬਲੇ ਵਿਚ ਪਾਈ ਦੇ ਜਨਮਦਾਤਾ ਇਸ ਦਾ ਪਸਾਰ, ਇਸ ਦੀ ਵਰਤੋਂ ਅਤੇ ਨੇੜਲੇ ਭਵਿੱਖ ਸਬੰਧੀ ਸੁਆਲਾਂ ਨੇ ਕੁਇਜ਼ ਮੁਕਾਬਲੇ ਵੀ ਹੋਰ ਵੀ ਰੋਚਕ ਬਣਾਇਆ ਅਤੇ ਵਿਦਿਆਰਥੀ ਇਸ ਕੁਇਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜਰ ਆਏੇੇ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਡੀਨ ਡਾ. ਬਰਾੜ, ਡਾ. ਵਰਿੰਦਰ ਅਤੇ ਸਟਾਫ ਦੀ ਇਸ ਉਦੱਮ ਸਬੰਧੀ ਸ਼ਲਾਘਾ ਕੀਤੀ ਅਤੇ ਨਿਰੰਤਰ ਅਜਿਹੀਆਂ ਗਤੀਵਿਧੀਆਂ ਦੇ ਆਯੋਜਨ ਦੀ ਸਲਾਹ ਦਿੱਤੀ। ਮਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਆਯੋਜਕਾਂ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਵਿਦਿਆਰਥੀ ਨੂੰ ਕਿਤਾਬੀ ਅਤੇ ਕੰਮਕਾਜੀ ਗਿਆਨ ਦੇ ਧਨੀ ਬਣਾਉਣ ਲਈ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਵੱਧ ਹੈ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media