Wednesday, September 30, 2026

ਫਲਾਇੰਗ ਇੰਚਾਰਜ ਪ੍ਰਿੰ: ਜੋਸ਼ੀ ਤੇ ਟੀਮ ਵੱਲੋਂ ਸਰਹੱਦੀ ਇਲਾਕੇ ਦੇ ਸਕੂਲਾਂ ਦੀ ਚੈਕਿੰਗ

ਪੱਟੀ, 15 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸਿੱਖਿਆ ਵਿਭਾਗ ਪੰਜਾਬ ਵੱਲੋ ਮਾਰਚ 2017 ਦਸਵੀ ਤੇ ਬਾਰ੍ਹਵੀ ਬੋਰਡ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਉਡਣ ਦਸਤੇ ਅਤੇ ਆਬਜ਼ਰਵਰ ਲਗਾਏ ਗਏ ਹਨ।PPN1503201726 ਇਸ ਲੜੀ ਤਹਿਤ ਸਰਕਾਰੀ ਕੰਨਿਆ ਸਕੂਲ ਪੱਟੀ ਦੇ ਪ੍ਰਿੰ: ਮੁਕੇਸ਼ ਚੰਦਰ ਜ਼ੋਸ਼ੀ ਰਾਜ ਪੁਰਸਕਾਰ ਵਿਜੇਤਾ ਨੂੰ ਸਿੱਖਿਆ ਵਿਭਾਗ ਵਿਚ ਚੰਗੀਆਂ ਸੇਵਾਵਾਂ ਕਾਰਨ ਬਤੌਰ ਇੰਚਾਰਜ਼ ਫਲਾਇੰਗ ਸੁਕੈਡ ਲਗਾਇਆ ਗਿਆ ਹੈ। ਦਸਵੀ ਜਮਾਤ ਪ੍ਰੀਖਿਆ ਵਿਚ ਪ੍ਰਿੰ: ਜੋਸ਼ੀ ਤੇ ਉਨਾਂ ਦੀ ਟੀਮ ਰਵੀ ਪ੍ਰਕਾਸ਼ ਸਰਮਾ, ਸਵਿੰਦਰ ਕੌਰ, ਨਿਰਵੈਲ ਸਿੰਘ ਵੱਲੋਂ ਸਰਹੱਦੀ ਏਰੀਏ ਦੇ ਸਰਕਾਰੀ ਸਕੂਲ ਵਲਟੋਹਾ, ਸ਼ਹੀਦ ਭਗਤ ਸਿੰਘ ਸਕੂਲ ਵਲਟੋਹਾ, ਦਸ਼ਮੇਸ ਸਕੂਲ ਵਲਟੋਹਾ, ਬਾਲਾ ਜੀ ਸਕੂਲ ਖੇਮਕਰਨ, ਸਰਕਾਰੀ ਸਕੂਲ ਲੜਕੇ ਖੇਮਕਰਨ, ਘਰਿਆਲਾ, ਵਰਨਾਲਾ ਵਿਖੇ ਵੱਖ ਵੱਖ ਸੈਟਰਾਂ ਦੀ ਚੈਕਿੰਗ ਕੀਤੀ ਤੇ ਪਾਈਆਂ ਗਈਆਂ ਖਾਮੀਆਂ ਸਬੰਧੀ ਸਬੰਧਤ ਅਮਲੇ ਨੂੰ ਜਾਣੂ ਕਰਵਾਇਆ ਤੇ ਰਿਪੋਰਟ ਬਣਾ ਕੇ ਸਿੱਖਿਆ ਵਿਭਾਗ ਨੂੰ ਭੇਜ਼ੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply