ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਵਾੜੇ ਵਾਸਤੇ ਇਹ ਖੁਸ਼ੀ ਦਾ ਮੌਕਾ ਸੀ ਜਦੋਂ ਪਿੰਗਲਵਾੜੇ ਵਿਚ ਸਤੰਬਰ 2006 `ਚ ਲਾਵਾਰਸ ਹਾਲਤ ਵਿਚ ਦਾਖਿਲ ਹੋਏ ਬੱਚੇ ਕਰਨ ਬਲੀ (ਮਨੋਜ ਕੁਮਾਰ ਆਪ ਰੱਖਿਆ ਨਾਮ) ਨੂੰ ਉਸ ਦੇ ਘਰ ਵਾਲਿਆਂ ਨਾਲ ਮਿਾਇਆ ਗਿਆ।
ਪਿੰਗਲਵਾੜਾ ਦੇ ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਨੇ ਦਸਿਆ ਕਿ ਇਹ ਬੱਚਾ 2006 ਵਿਚ ਹਰਿਦੁਆਰ ਵਿਚ ਪਰਿਵਾਰ ਨਾਲੋਂ ਵਿਛੜ ਗਿਆ ਸੀ, ਜੋ ਦਿਮਾਗੀ ਤੌਰ ਤੇ ਸਿੱਧਾ ਹੋਣ ਕਰਕੇ ਆਪਣੇ ਬਾਰੇ ਕੁੱਝ ਵੀ ਨਹੀਂ ਸੀ ਦੱਸ ਸਕਦਾ। ਲਾਵਾਰਸੀ ਦੀ ਹਾਲਤ ਵਿਚ ਇਹ ਪਿੰਗਲਵਾੜਾ ਸੰਗਰੂਰ ਬਾਂ੍ਰਚ ਵਿਚ ਦਾਖਿਲ ਕੀਤਾ ਗਿਆ।13 ਮਾਰਚ 2017 ਨੂੰ ਆਪਣੇ ਮਰੀਜ਼ ਦੀ ਭਾਲ ਕਰਦੇ ਹੋਏ ਉਤਰ ਪ੍ਰਦੇਸ਼ ਤੋਂ ਇਕ ਪਰਿਵਾਰ ਨੇ ਜਦੋਂ ਇਸ ਦੇ ਹੱਥ `ਤੇ ਆਪਣੇ ਨਜਦੀਕੀ ਪਿੰਡ ਬਾਰੇ ਲਿਖਿਆ ਵੇਖਿਆ ਤਾਂ ਊਹਨਾਂ ਨੇ ਆਪਣੇ ਪਿੰਡ ਸੰਪਰਕ ਕਾਇਮ ਕਰ ਕੇ ਉਹਨਾਂ ਨੂੰ ਇਹ ਖਬਰ ਦਿੱਤੀ ਕਿ ਪਿੰਡ ਭਾਰਸੀ ਜ਼ਿਲਾ ਸ਼ਾਮਲੀ, ਉਤਰ ਪ੍ਰਦੇਸ਼ ਦੇ ਇਕ ਪਰਿਵਾਰ ਦਾ 11 ਸਾਲ ਪਹਿਲਾਂ ਇਕ ਬੱਚਾ ਹਰਿਦੁਆਰ ਵਿਚ ਵਿਛੜ ਗਿਆ ਸੀ ਅਤੇ ਉਸ ਦੇ ਖਬੇ ਹੱਥ ਤੇ ਪਿੰਡ ਦਾ ਨਾਂ ਭਾਰਸੀ ਲਿਖਿਆ ਹੋਇਆ ਸੀ। ਅੱਜ ਇਸ ਦੇ ਪਰਿਵਾਰ ਵਲੋਂ ਇਸ ਦੇ ਪਿਤਾ ਵਿਜੇ ਪਾਲ ਅਤੇ ਭਰਾ ਸੁਨੀਲ ਕੁਮਾਰ ਨੇ ਪਿੰਗਲਵਾੜੇ ਵਿਚ ਆ ਕੇ ਇਸ ਦੀ ਪਹਿਚਾਣ ਕੀਤੀ।
ਜਦੋਂ ਇਸ ਨੇ ਆਪਣੇ ਪਰਿਵਾਰ ਨੂੰ ਵੇਖਿਆ ਤਾਂ ਉਹ ਆਪਣੇ ਭਰਾ ਅਤੇ ਪਿਤਾ ਦੇ ਗਲੇ ਨਾਲ ਚਿੰਬੜ ਕੇ ਖੁਸ਼ੀ ਨਾਲ ਰੋਣ ਲੱਗ ਪਿਆ। ਪਿੰਗਲਵਾੜਾ ਪਰਿਵਾਰ ਵਾਸਤੇ ਇਹ ਮੇਲ ਇਕ ਬਹੁਤ ਗੰਮਗੀਨ ਪਰ ਖੁਸ਼ੀ ਦਾ ਮੌਕਾ ਸੀ।ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਆਨਰੇਰੀ ਸਕਤਰ ਮੁਖਤਾਰ ਸਿੰਘ ਨੇ ਦੱਸਿਆ ਕਿ ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ ਦੀ ਸਰਪਰਸਤੀ ਵਿਚ ਚਲ ਰਿਹਾ ਪਿੰਗਲਵਾੜਾ ਮਨੁਖਤਾ ਦੀ ਸੇਵਾ ਵਿਚ ਹਮੇਸ਼ਾਂ ਹੀ ਇਸੇ ਤਰਾਂ ਅੱਗੇ ਰਹਿੰਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media