ਚੰਡੀਗੜ, 16 ਮਾਰਚ (ਪੰਜਾਬ ਪੋਸਟ ਬਿਊਰੋ) ਪੰਜਾਬ ਦੇ ਰਾਜਪਾਲ ਵੀ.ਪੀ ਬਦਨੌਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ `ਤੇ ਮੰਤਰੀਆਂ ਨੂੰ ਵਿਭਾਗ ਅਲਾਟ ਕਰ ਦਿਤੇ ਗਏ।
ਮੁੱਖ ਮੰਤਰੀ ਕੈਪਟਨ ਗ੍ਰਹਿ, ਨਿਆਂ, ਪ੍ਰਸੋਨਲ, ਆਮ ਪ੍ਰਸਾਸ਼ਨ, ਵਿਜੀਲੈਂਸ ਤੇ ਹੋਰ ਨਾ ਅਲਾਟ ਹੋਏ ਵਿਭਾਗ ਦੇਖਣਗੇ, ਜਦਕਿ ਬ੍ਰਹਮ ਮਹਿੰਦਰਾ ਸਿਹਤ ਤੇ ਪਰਿਵਾਰ ਭਲਾਈ,ਖੋਜ, ਮੈਡੀਕਲ ਸਿੱਖਿਆ ਤੇ ਸੰਸਦੀ ਮਾਮਲੇ, ਨਵਜੋਤ ਸਿਧੂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਲੇ, ਪੁਰਾਤਤਵ ਵਿਭਾਗ, ਮਨਪ੍ਰੀਤ ਸਿੰਘ ਬਾਦਲ ਵਿੱਤ, ਯੋਜਨਾ ਤੇ ਰੋਜਗਾਰ ਵਿਭਾਗ, ਸਾਧੂ ਸਿੰਘ ਧਰਮਸੋਤ ਅਨੁਸੂਚਿਤ ਤੇ ਪੱਛੜੀਆਂ ਸ਼੍ਰੇਣੀਆਂ ਵਿਭਾਗ, ਤ੍ਰਿਪਤ ਰਜਿੰਦਰ ਬਾਜਵਾ ਦਿਹਾਤੀ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਸੈਨੀਟੇਸ਼ਨ, ਰਾਣਾ ਗੁਰਜੀਤ ਸਿੰਜਾਈ ਤੇ ਬਿਜਲੀ ਵਿਭਾਗ, ਚਰਨਜੀਤ ਚੰਨੀ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਸੰਭਾਲਣਗੇ। ਰਾਜ ਮੰਤਰੀ ਅਰੁਣਾ ਚੌਧਰੀ ਉਚੇਰੀ ਸਿਖਿਆ ਤੇ ਸਕੂਲ ਸਿਖਿਆ ਅਤੇ ਰਜ਼ੀਆ ਸੁਲਤਾਨਾ ਲੋਕ ਨਿਰਮਾਣ ਵਿਭਾ, ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਾ ਚਾਰਜ ਸੰਭਾਲਣਗੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media