Tuesday, September 29, 2026

ਡਾ. ਹੰਸ ਰਾਜ ਮਲੇਠੀਆ ਸਿਹਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਬਣੇ

PPN1603201705ਫਾਜ਼ਿਲਕਾ, 16 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੱਚਿਆਂ ਦੇ ਮਾਹਿਰ ਡਾ. ਹੰਸ ਰਾਜ ਮਲੇਠੀਆ ਨੂੰ ਸਿਹਤ ਵਿਭਾਗ ਪੰਜਾਬ ਨੇ ਤਰੱਕੀ ਦੇਕੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜ਼ਨ ਬਣਾਇਆ ਹੈ। ਡਾ. ਮਲੇਠੀਆ ਸੀਐਚਸੀ ਖੂਈਖੇੜਾ ਵਿਚ ਸੀਨੀਅਰ ਮੈਡੀਕਲ ਅਧਿਕਾਰੀ ਦੇ ਰੂਪ ਵਿਚ ਸੇਵਾਵਾਂ ਦੇ ਰਹੇ ਹਨ।ਪੰਜਾਬ ਸਰਕਾਰ ਦੀ ਅਡੀਸ਼ਨਲ ਮੁੱਖ ਸਕੱਤਰ ਵਿਨੀ ਮਹਾਜਨ ਨੇ ਆਪਣੇ ਹੁਕਮ ਵਿਚ ਉਨ੍ਹਾਂ ਨੂੰ ਡਿਪਟੀ ਡਾਇਰੈਕਟਰ ਕਮ ਸਿਵਲ ਸਰਜ਼ਨ ਤਰੱਕੀ ਦਿੱਤੀ ਹੈ। ਵਰਣਨਯੋਗ ਹੈ ਕਿ ਡਾ. ਮਲੇਠੀਆ ਫਾਜ਼ਿਲਕਾ ਦੇ ਪਹਿਲੇ ਅਜਿਹੇ ਡਾਕਟਰ ਹਨ ਜੋ ਡਿਪਟੀ ਡਾਇਰੈਕਟਰ ਦੇ ਅਹੁੱਦੇ ਤੇ ਪਹੁੰਚੇ ਹਨ।ਉਨ੍ਹਾਂ ਦੀ ਤਰੱਕੀ ਤੇ ਐਸ.ਐਮ.ਓ ਡਾ. ਰਾਜੇਸ਼ ਸ਼ਰਮਾ, ਐਸ.ਐਮ.ਓ ਡਾ. ਚੰਦਰ ਮੋਹਨ ਕਟਾਰੀਆ, ਡਾ. ਕੰਵਰਜੀਤ ਸਿੰਘ, ਬੀ.ਈ.ਈ ਦੀਵੇਸ਼ ਕੁਮਾਰ ਟਿੰਕੂ, ਬੀ.ਈ.ਈ ਸੁਸ਼ੀਲ ਕੁਮਾਰ, ਰੋਹਿਤ ਕੁਮਾਰ, ਸੰਦੀਪ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਵਿੰਦਰ ਕੌਰ, ਰਾਜੇਸ਼ ਕੁਮਾਰ, ਅਤਿੰਦਰ ਸਿੰਘ, ਰੋਬਿਨ ਗਿਲਹੋਤਰਾ ਅਤੇ ਹੋਰਨਾਂ ਨੇ ਵਧਾਈ ਦਿੱਤੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply