ਫਾਜ਼ਿਲਕਾ, 16 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੋਸਟ ਆਫਿਸ ਸ਼ਾਖਾ ਫਾਜ਼ਿਲਕਾ ਦੇ ਸਮੂਹ ਪੋਸਟਲ ਕਰਮਚਾਰੀ, ਡਾਕ ਸਹਾਇਕ, ਪੋਸਟ ਮੈਨ ਸਟਾਫ਼ ਅਤੇ ਐਮਟੀਐਸ ਸਟਾਫ਼ ਵੱਲੋਂ ਆਪਣੀਆਂ ਜਾਇਜ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਇੱਕ ਦਿਨਾਂ ਹੜ੍ਹਤਾਲ ਕੀਤੀ ਗਈ। ਹੜ੍ਹਤਾਲ ਦੌਰਾਨ ਕਰਮਚਾਰੀਆਂ ਦੀਆਂ ਬਕਾਇਆ ਮੰਗਾਂ ਸਬੰਧੀ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਦੀ ਨਿੰਦਾ ਕੀਤੀ ਗਈ ਅਤੇ ਕੇਂਦਰ ਸਰਕਾਰ ਦੇ ਪ੍ਰਤੀ ਆਪਣਾ ਵਿਰੋਧ ਪ੍ਰਦਸ਼ਨ ਕਰਨ ਲਈ ਸਥਾਨਕ ਮੁੱਖ ਡਾਕ ਘਰ ਦੇ ਸਾਹਮਣੇ ਧਰਨਾ ਦੇਕੇ ਅਤੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਰਮੇਸ਼ ਕੁਮਾਰ ਪੋਸਟ ਮਾਸਟਰ ਫਾਜ਼ਿਲਕਾ ਨੇ ਕਿਹਾ ਕਿ ਤਨਖਹ, ਭੱਤਿਆ ਅਤੇ ਹੋਰਨਾਂ ਮੰਗਾਂ ਨੂੰ ਲੈਕੇ ਕਰਮਚਾਰੀਆਂ ਵੱਲੋਂ ਇੱਕ ਦਿਨਾਂ ਹੜ੍ਹਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੋਸਟ ਆਫਿਸ ਦੇ ਕਰਮਚਰੀਆਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਹੜ੍ਹਤਾਲ ਵਿਚ ਪੋਸਟ ਆਫਿਸ ਦੇ ਆਦਮੀ ਕਰਮਚਾਰੀਆਂ ਦੇ ਨਾਲ ਨਾਲ ਮਹਿਲਾ ਕਰਮਚਾਰੀਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਬਕਾਇਆ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ।
ਹੜ੍ਹਤਾਲ ਦੌਰਾਨ ਸੁਪਰਵਾਈਜ਼ਰ ਹੁਕਮ ਚੰਦ ਅਤੇ ਅਤੁਲ ਵਧਵਾ ਵਿਸ਼ੇਸ਼ ਬੁਲਾਰੇ ਦੇ ਰੂਪ ਵਿਚ ਸਾਮਲ ਹੋਏ ਅਤੇ ਹਾਜ਼ਰ ਕਰਮਚਾਰੀਆਂ ਨੂੰ ਸੰਬੋਧਤ ਕੀਤਾ। ਇਸ ਮੌਕੇ ਨੀਨਾ ਛਾਬੜਾ, ਅਨੂੰ ਕੰਬੋਜ, ਮੀਰਾ, ਸ਼ਾਇਨਾ, ਅੰਜੂ ਅਤੇ ਪੋਸਟਮੈਨ ਸਟਾਫ਼ ਦੇੇ ਸਾਰੇ ਮੈਂਬਰ ਹੜ੍ਹਤਾਲ ਵਿਚ ਸ਼ਾਮਲ ਹੋਏ। ਦੂਸਰੇ ਪਾਸੇ ਪੋਸਟ ਆਫਿਸ ਦੇ ਸਮੂਹ ਕਰਮਚਾਰੀਆਂ ਵੱਲੋਂ ਅੱਜ ਇੱਕ ਦਿਨਾਂ ਹੜ੍ਹਤਾਲ ਕੀਤੇ ਜਾਣ ਕਾਰਨ ਪੋਸਟ ਆਫਿਸ ਵਿਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਹੜ੍ਹਤਾਲ ਹੋਣ ਕਾਰਨ ਲੋਕਾਂਨੂੰ ਬਿਨਾ ਕੰਮ ਕਰਵਾਏ ਖਾਲ੍ਹੇ ਹੱਥ ਵਾਪਸ ਜਾਂਦੇ ਹੋਏ ਵੇਖਿਆ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media