Tuesday, September 29, 2026

ਸਰਕਾਰੀ ਸਕੂਲਾਂ ਵਿਚ ਦਾਖਲਿਆਂ ਲਈ ਅਧਿਆਪਕਾਂ ਨੇ ਕੀਤਾ ਜਾਗਰੂਕ

PPN1603201709 ਕਿੰਡਰ ਗਾਰਟਨ ਗ੍ਰੈਜੂਏਸ਼ਨ ਪਾਰਟੀ ਦਾ ਅਯੋਜਨ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਵੇਂ ਵਿਦਿਅਕ ਸੈਸ਼ਨ 2017-18 ਲਈ ਜ਼ਿਲ੍ਹਾ ਫਾਜ਼ਿਲਕਾ ਦੇ ਤਹਿਤ ਆਉਂਦੇ ਦਿਹਾਤੀ ਅਤੇ ਸ਼ਹਿਰੀ ਖੇਤਰ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਪ੍ਰਾਇਮਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੇ ਸਹਿਯੋਗ ਨਾਲ ਦਾਖ਼ਲਾ ਰੈਲੀਆਂ ਦਾ ਅਯੋਜਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦੇ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸਿਡਾਨਾ ਦੇ ਹੁਕਮਾਂ ਤੇ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਸੈਦੇਕੇ ਉਤਾੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਥਾਨਕ ਨਵੀਂ ਅਬਾਦੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨ ਪੁਰਾ ਵੱਲੋਂ ਇੰਚਾਰਜ਼, ਮੁੱਖ ਅਧਿਆਪਕ ਰਾਜੀਵ ਚਗਤੀ ਅਤੇ ਮੁੱਖ ਅਧਿਆਪਕ ਸ਼ੀਲਾ ਤ੍ਰਿਪਾਠੀ ਦੀ ਅਗਵਾਈ ਵਿਚ ਸਬੰਧਤ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਆਲੇ ਦੁਆਲੇ ਦੇ ਖੇਤਰ ਵਿਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਨਾਲ ਮਿਲਕੇ ਦਾਖ਼ਲਾ ਰੈਲੀਆਂ ਕੱਢੀਆਂ ਗਈਆਂ। ਇਸ ਮੌਕੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਹੱਥਾਂ ਵਿਚ ਸਰਕਾਰੀ ਸਕੂਲ ਹੁਣ ਮਾਨ ਬਣਨਗੇ ਆਪਣੇ ਦੇਸ਼ ਦੀ ਸ਼ਾਨ ਬਣਨਗੇ ਨਾਅਰੇ ਲਿਖੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ ਅਤੇ ਬੱਚੇ ਪ੍ਰਵੇਸ਼ ਪ੍ਰੋੋਜੈਕਟ ਦੇ ਤਹਿਤ ਵੱਖ ਵੰਖ ਜਾਗਰੂਕਤਾ ਨਾਅਰੇ ਵੀ ਲਗਾ ਰਹੇ ਸਨ।
ਜਾਣਕਾਰੀ ਦਿੰਦੇ ਹੋਏ ਅਧਿਆਪਕ ਰਾਜੀਵ ਚਗਤੀ ਅਤੇ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੰਜਵੀਂ ਜਮਾਤ ਤੱਕ ਨਵੇਂ ਸੈਸ਼ਨ 2017-18 ਵਿਚ ਵੱਧ ਤੋਂ ਵੱਧ ਦਾਖ਼ਲੇ ਲਈ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਵਿਸ਼ੇਸ਼ ਸੁਵਿਧਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਫਲੈਟ ਵੰਡੇ ਗਏ। ਸਕੂਲ ਮੁੱਖ ਅਧਿਆਪਕ ਸ਼ੀਲਾ ਤ੍ਰਿਪਾਠੀ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿਚ ਮੁਫ਼ਤ ਕਿਤਾਬਾਂ, ਵਰਦੀਅਝਾਂ, ਦੁਪਹਿਰ ਦਾ ਪੋਸਟਿਕ ਭੋਜਨ, ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਮੁਫ਼ਤ ਜਾਂਚ, ਇਲਾਜ ਅਤੇ ਦਵਾਈਆਂ, ਵੱਖ ਵੱਖ ਤਰ੍ਹਾਂ ਦੇ ਵਜੀਫ਼ੇ, ਪ੍ਰਵੇਸ਼ ਪੰਜਾਬ ਪ੍ਰੋਜੈਕਟ ਦੇ ਤਹਿਤ ਗੁਣਾਤਮਕ ਸਿੱਖਿਆ ਤੇ ਜ਼ੋਰ, ਜ਼ਿਲ੍ਹਾ ਅਤੇ ਰਾਜ ਪੱਘਰ ਤੇ ਖੇਡ ਮੁਕਾਬਲੇ, ਪਹਿਲੀ ਜਮਾਤ ਤੋਂ ਹੀ ਅੰਗ੍ਰੇਜੀ ਦੀ ਸਿੱਖਿਆ, ਸਰੀਰਕ ਤੌਰ ਤੇ ਦਿਵਿਆਂਗ ਬੱਚਿਆਂ ਲਈ ਵਿਸ਼ੇਸ਼ ਸੁਵਿਧਾਵਾਂ, ਵਿਦਿਅਕ ਟੂਰ, ਸਮਰ ਕੈਂਪ, ਸੀਸੀਈ ਵੱਲੋਂ ਬੱਚਿਆਂ ਦਾ ਸਰਵਪੱਖੀ ਵਿਕਾਸ ਦੇ ਨਾਲ ਨਾਲ ਉਚ ਸਿੱਖਿਆ ਪ੍ਰਾਪਤ ਸਕੂਲ ਸਟਾਫ਼ ਮੁਹੱਹੀਆ ਹੈ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ 6 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਵਿਚ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ। PPN1603201710ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਜਾਗਰੂਕਤਾ ਦਾਖ਼ਲਾ ਰੈਲੀਆਂ ਮਾਰਚ ਅੰਤ ਅਤੇ ਅਪ੍ਰੈਲ ਦੇ ਸ਼ੁਰੂ ਵਿਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਅਧਿਆਪਕ ਸ਼ਾਲੂ ਗਰੋਵਰ, ਕਵਿਤਾ, ਸ਼ਿਲਪਾ, ਰਾਣੀ, ਮਮਤਾ, ਸੁਖਪਾਲ, ਸੁਦੇਸ਼ ਰਾਣੀ, ਸੁਰਜੀਤ ਕੌਰ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਪਰਮਜੀਤ ਸਿੰਘ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸੁਲਤਾਨ ਪੁਰਾ, ਜਸਵੀਰ ਸਿੰਘ, ਜਗਰੂਪ ਚੰਦ, ਬਿੰਦੂ, ਅਤੇ ਹਰਸ਼ ਬਾਲਾ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply