Tuesday, September 29, 2026

ਆਈ.ਪੀ.ਐਸ ਅਤੇ ਪੀ.ਸੀ.ਐਸ ਦੀਆਂ ਪ੍ਰੀਖਿਆਵਾਂ ਲਈ ਜਾਗਰੁਕਤਾ ਸੈਮੀਨਾਰ ਆਯੋਜਿਤ

PPN1603201718ਪਠਾਨਕੋਟ, 16 ਮਾਰਚ (ਪੰਜਾਬ ਪੋਸਟ ਬਿਊਰੋ) – ਆਈ.ਪੀ.ਐਸ ਅਤੇ ਪੀ.ਸੀ.ਐਸ ਦੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਅਤੇ ਨੋਜਵਾਨਾਂ ਨੂੰ ਜਾਗਰੁਕ ਕਰਨ ਲਈ ਆਡੀਟੋਰੀਅਮ ਪਠਾਨਕੋਟ ਵਿਖੇ ਇਕ ਜਾਗਰੁਕਤਾ ਸੈਮੀਨਾਰ ਆਯੋਜਿਤ ਕੀਤਾ। ਜਿਸ ਵਿੱਚ ਜਿਲ੍ਹਾ ਪਠਾਨਕੋਟ ਦੇ ਸਕੂਲ ਕਾਲਜਾਂ ਦੇ ਕਰੀਬ 300 ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਵਿੱਚ ਸ੍ਰੀ ਅਮਿਤ ਕੁਮਾਰ (ਆਈ.ਏ.ਐਸ) ਡਿਪਟੀ ਕਮਿਸ਼ਲਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਸੈਮੀਨਾਰ ਦਾ ਆਰੰਭ ਕੀਤਾ।ਇਸ ਮੋਕੇ ਅਸ਼ੋਕ ਸ਼ਰਮਾ (ਪੀ.ਸੀ.ਐਸ) ਸਹਾਇਕ ਕਮਿਸ਼ਨਰ ਜਨਰਲ, ਗੁਲਨੀਤ ਸਿੰਘ ਖੁਰਾਨਾ (ਆਈ.ਪੀ.ਐਸ) ਐਸ.ਪੀ ਪਠਾਨਕੋਟ, ਦੀਪਕ ਪਾਰੀਕ (ਆਈ.ਪੀ.ਐਸ) ਏ.ਐਸ.ਪੀ ਗ੍ਰਾਮੀਨ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸੈਮੀਨਾਰ ਦੋਰਾਨ ਅਮਿਤ ਕੁਮਾਰ (ਆਈ.ਏ.ਐਸ) ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਪ੍ਰੀਖਿਆ ਨੂੰ ਪਾਸ ਕਰਨ ਲਈ ਇਕ ਪਲਾਨਿੰਗ ਅਤੇ ਦੂਸਰਾ ਪੱਕਾ ਇਰਾਦਾ ਹੋਣਾ ਬਹੁਤ ਜਰੁਰੀ ਹੈ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਜਾਣਕਾਰੀ ਦੀ ਕਮੀ ਦੇ ਕਾਰਨ ਆਈ.ਪੀ.ਐਸ ਅਤੇ ਪੀ.ਸੀ.ਐਸ ਪ੍ਰੀਖਿਆਵਾਂ ਹੀ ਨਹੀਂ ਦੇ ਪਾਉਂਦੇ।ਉਨ੍ਹਾਂ ਦਾ ਇਕ ਉਪਰਾਲਾ ਸੀ ਜੋ ਉਨ੍ਹਾਂ ਨੇ ਪਠਾਨਕੋਟ ਦੀ ਲਾਈਬ੍ਰੇਰੀ ਨੂੰ ਈ-ਲਾਈਬ੍ਰੇਰੀ ਕਰਨਾ ਸੀ ਤਾਂ ਜੋ ਵਿਦਿਆਰਥੀ ਅਤੇ ਹੋਰ ਨੋਜਵਾਨ ਇਸ ਈ ਲਾਈਬ੍ਰੇਰੀ ਤੋਂ ਉਪਰੋਕਤ ਪ੍ਰੀਖਿਆਵਾਂ ਦੀ ਕੌਚਿੰਗ ਲੈ ਸਕਣ।ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਜਾਗਰੁਕ ਕਰਨ ਅਤੇ ਉਨ੍ਹਾਂ ਨੂੰ ਉਹ ਮਾਹੋਲ ਦੇਣ ਤਾਂ ਜੋ ਬੱਚੇ ਆਉਂਣ ਵਾਲੇ ਸਮੇਂ ਵਿੱਚ ਆਪਣੇ ਮਾਰਗ ਦੀ ਆਪ ਚੋਣ ਕਰ ਸਕਣ। ਉਨ੍ਹਾਂ ਇਸ ਮੋਕੇ ਤੇ ਆਈ.ਏ.ਐਸ. ਪ੍ਰੀਖਿਆ ਦੇ ਪੜਾਵ ਅਤੇ ਉਸ ਲਈ ਕੀਤੀ ਜਾਣ ਵਾਲੀ ਤਿਆਰੀ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਆਈ.ਏ.ਐਸ. ਦੀ ਤਿਆਰੀ ਲਈ ਵਿਦਿਆਰਥੀ www.careermadeeasy.co.in `ਤੇ ਜਾ ਕੇ ਵਧੇਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇਸ ਤੋਂ ਇਲਾਵਾ ਅਸ਼ੋਕ ਸ਼ਰਮਾ (ਪੀ.ਸੀ.ਐਸ) ਸਹਾਇਕ ਕਮਿਸ਼ਨਰ ਜਨਰਲ ਨੇ ਪੀ.ਸੀ.ਐਸ ਪ੍ਰੀਖਿਆ ਵਿੱਚ ਕੀਤੀ ਜਾਣ ਵਾਲੀ ਤਿਆਰੀ ਬਾਰੇ ਦੱਸਿਆ। ਸ੍ਰੀ ਗੁਲਨੀਤ ਸਿੰਘ ਖੁਰਾਨਾ (ਆਈ.ਪੀ.ਐਸ) ਐਸ.ਪੀ ਪਠਾਨਕੋਟ ਅਤੇ ਦੀਪਕ ਪਾਰੀਕ (ਆਈ.ਪੀ.ਐਸ) ਏ.ਐਸ.ਪੀ ਗ੍ਰਾਮੀਨ ਨੇ ਬੱਚਿਆਂ ਨਾਲ ਆਈ.ਪੀ.ਐਸ ਪ੍ਰੀਖਿਆ ਦੀ ਤਿਆਰੀ ਬਾਰੇ ਦੱਸਿਆ ਤੇ ਆਪਣੇ ਅਨੁਭਵ ਸਾਂਝੇ ਕੀਤੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply