ਬਠਿੰਡਾ, 17 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਵੱਲੋਂ ਬੀ.ਐਸ. ਸੀ.-ਐਗਰੀਕਲਚਰ (4 ਸਾਲਾਂ) ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ।ਇਸ ਤਹਿਤ ਵਿਦਿਆਰਥੀਆਂ ਨੇ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਪੀ.ਐਨ.ਬੀ ਫਾਰਮਰਜ਼ ਟਰੇਨਿੰਗ ਸੈਂਟਰ ਦਾ ਦੌਰਾ ਕੀਤਾ ।
ਜਿਥੇ ਸਭ ਤੋਂ ਪਹਿਲਾਂ ਇਸ ਸੈਂਟਰ ਦੇ ਡਾਇਰੈਕਟਰ ਡਾ. ਬੀ.ਐਸ ਗਿੱਲ ਨੇ ਪੂਰੇ ਫਾਰਮ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵਰਮੀ ਕੰਪੋਜੀਟਿੰਗ (ਗੰਡੋਆ ਖਾਦ), ਮੱਛੀ ਪਾਲਣ, ਮੱਖੀ ਪਾਲਣ ਅਤੇ ਨੈਟ ਹਾਊਸ ਅਤੇ ਪੋਲੀ ਹਾਊਸ ਖੇਤੀ ਬਾਰੇ ਸਿੱਖਿਆ। ਵਿਦਿਆਰਥੀਆਂ ਨੇ ਇਥੇ ਨੈਟ ਹਾਊਸ ਜਾਂ ਪੌਲੀ ਹਾਊਸ ਵਿੱਚ ਕੁਦਰਤੀ ਨਿਯਮਤ ਵਾਤਾਵਰਣ ਤਹਿਤ ਸ਼ਬਜੀਆਂ ਜਿਵੇਂ ਟਮਾਟਰ, ਸ਼ਿਮਲਾ ਮਿਰਚ ਅਤੇ ਬਰੋਕਲੀ ਆਦਿ ਦੀ ਖੇਤੀ ਕਰਨ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਜਾਲ ਦੀ ਮਦਦ ਨਾਲ ਮੱਛੀਆਂ ਫੜਣ ਅਤੇ ਤਾਲਾਬ ਜਾ ਛੱਪੜ ਵਿੱਚ ਮੱਛੀਆਂ ਨੂੰ ਪੈਦਾ ਕਰਨ ਬਾਰੇ ਵੀ ਜਾਣਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵਰਮੀ ਕਲਚਰ ਅਤੇ ਐਪੀ ਕਲਚਰ (ਮੱਖੀ ਪਾਲਣ) ਆਦਿ ਦੀਆਂ ਵਿਭਿੰਨ ਤਕਨੀਕਾਂ ਬਾਰੇ ਵੀ ਸਿੱਖਿਆ। ਬੀ.ਐਸ.ਸੀ-ਐਗਰੀਕਲਚਰ (4 ਸਾਲਾ) ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਇਹ ਵਿੱਦਿਅਕ ਦੌਰਾ ਬਹੁਤ ਹੀ ਲਾਭਦਾਇਕ ਰਿਹਾ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦੀ ਵਿਹਾਰਕ ਜਾਣਕਾਰੀ ਵਿੱਚ ਵਾਧਾ ਕਰਨ ਲਈ ਸੰਸਥਾ ਦੇ ਐਗਰੀਕਲਚਰ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media