ਬਠਿੰਡਾ, 17 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸਿਹਤ ਵਿਭਾਗ ਵੱਲੋਂ ਵਿਸ਼ਵ ਗਲੋਕੋਮਾ ਹਫਤਾ ਮਨਾਉਣ ਤਹਿਤ ਇੱਕ ਜਾਗਰੂਕਤਾ ਰੈਲੀ ਦਾ ਅਯੋਜਿਨ ਕੀਤਾ ਗਿਆ । ਰੈਲੀ ਨੂੰ ਸਿਵਲ ਸਰਜਨ ਬਠਿੰਡਾ ਡਾ. ਆਰ. ਐਸ ਰੰਧਾਵਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸਹਾਇਕ ਸਿਵਲ ਸਰਜਨ ਡਾ. ਐਸ.ਕੇ ਰਾਜ ਕੁਮਾਰ, ਅੱਖਾਂ ਦੇ ਮਾਹਿਰ ਡਾ. ਮਿਨਾਕਸ਼ੀ ਗੋਇਲ, ਜਗਤਾਰ ਸਿੰਘ ਜ਼ਿਲ੍ਹਾਂ ਮਾਸ ਮੀਡੀਆ ਅਫਸਰ, ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਅਤੇ ਐਮ.ਪੀ.ਸਿੰਘ ਅਪਥਾਲਮਿਕ ਅਫਸਰ ਹਾਜ਼ਰ ਸਨ । ਰੈਲੀ ਵਿੱਚ 100 ਦੇ ਕਰੀਬ ਜੀ.ਐਨ.ਐਮ ਨਰਸਿੰਗ ਸਕੂਲ ਦੇ ਵਿਦਿਆਰਥਣਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਬਠਿੰਡਾ ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਾ ਮੋਤੀਆ ਬੁੱਕਲ ਦਾ ਚੋਰ(ਸਾਇਲੈਂਟ ਕਿਲਰ) ਹੁੰਦਾ ਹੈ । ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਕਾਲਾ ਮੋਤੀਆ ਵਿੱਚ ਅੱਖਾਂ ਵਿੱਚ ਦਰਦ ਹੁੰਦਾ ਹੈ ਅਤੇ ਲਾਲੀ ਆਉੱਦੀ ਹੈ ਪ੍ਰੰਤੂ ਇੱਕ ਤਰਾਂ ਦਾ ਕਾਲਾ ਮੋਤੀਆ ਉਹ ਵੀ ਹੈ ਜਿਸ ਵਿੱਚ ਕੋਈ ਦਰਦ ਨਹੀਂ ਹੁੁੰਦਾ,ਕੋਈ ਲਾਲੀ ਨਹੀਂ ਆਉਂਦੀ, ਹੌਲੀ ਹੌਲੀ ਨਜ਼ਰ ਘੱਟਦੀ ਜਾਂਦੀ ਹੈ ਅਤੇ ਐਨਕ ਦਾ ਨੰਬਰ ਵੀ ਵੱਧਦਾ ਜ਼ਾਂਦਾ ਹੈ ਅਤੇ ਮਰੀਜ਼ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਇਸ ਤਰਾਂ ਦੇ ਕਾਲੇ ਮੋਤੀਏ ਤੋਂ ਜੋ ਰਾਤ ਦੇ ਹਨੇਰੇ ਵਾਂਗ ਆਉਂਦਾ ਹੈ ਸਾਨੂੰ ਪਹਿਲਾਂ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ।ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਜੇਕਰ ਨਜ਼ਰ ਦੇ ਸੰਬੰਧ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਅੱਖਾਂ ਦੇ ਮਾਹਿਰ ਡਾ. ਤੋਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ।ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਨੂੰ ਨਿਯਮਤ ਰੂਪ ਵਿਚ ਹਰ 6 ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media