Wednesday, September 30, 2026

ਦੁਕਾਨ ਵਿਚ ਸੰਨ੍ਹ ਲਾ ਕੇ ਲੱਖਾਂ ਦਾ ਸਮਾਨ ਕੀਤਾ ਪਾਰ

PPN1703201716ਫਾਜ਼ਿਲਕਾ, 17 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ)- ਸਥਾਨਕ ਇੰਦਰਾ ਮਾਰਕੀਟ ਵਿਚ ਸਥਿਤ ਕਟਾਰੀਆ ਐਂਡ ਕੰਪਨੀ ਦੀ ਦੁਕਾਨ ਵਿਚੋਂ ਚੋਰਾਂ ਵੱਲੋਂ ਬੀਤੀ ਰਾਤ ਲੱਖਾਂ ਰੁਪਏ ਦੀਆਂ ਐਲਈਡੀ ਅਤੇ ਹੋਰ ਸਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਰਵੀ ਕਟਾਰੀਆ ਨੇ ਦੱਸਿਆ ਕਿ ਉਹ ਸਥਾਨਕ ਇੰਦਰਾ ਮਾਰਕੀਟ ਵਿਚ ਦੁਕਾਨ ਨੰਬਰ 34/35 ਤੇ ਕਟਾਰੀਆ ਐਂਡ ਕੰਪਨੀ ਨਾਮਕ ਦੁਕਾਨ ਚਲਾਉਂਦਾ ਹੈ। ਉਸਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਬੀਤੀ ਰਾਤ ਵੀ ਲਗਭਗ 8.45 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ। ਉਸਨੇ ਦੱਸਿਆ ਕਿ ਜਦੋਂ ਅੱਜ ਸਵੇਰੇ ਲਗਭਗ 10 ਵਜੇ ਉਸਨੇ ਆਪਣੀ ਦੁਕਾਨ ਖੋਲੀ ਤਾਂ ਦੁਕਾਨ ਦੇ ਅੰਦਰ ਪਿਆ ਸਮਾਨ ਖਿਲਰਿਆ ਪਿਆ ਸੀ। ਜਦੋਂ ਉਸਨੇ ਵੇਖਿਆ ਤਾਂ ਦੁਕਾਨ ਦੇ ਪਿਛਲੇ ਵਾਲੀ ਕੰਧ ਜੋ ਸਥਾਨਕ ਪ੍ਰਤਾਪ ਬਾਗ ਦੇ ਨਾਲ ਲਗਦੀ ਹੈ ਵਿਚ ਸੰਨ੍ਹ ਲਗਿਆ ਹੋਇਆ ਸੀ। ਉਸਨੇ ਦੱਸਿਆ ਕਿ ਚੋਰ ਬੀਤੀ ਰਾਤ ਦੁਕਾਨ ਵਿਚ ਸੰਨ੍ਹ ਲਗਾਕੇ ਉਸਦੀ ਦੁਕਾਨ ਤੋਂ 10 ਐਲਈਡੀ, ਇੱਕ ਹੈਡੀਕੈਂਮ, ਇੱਕ ਬਲੂਰੇ ਪਲੇਅਰ, 5 ਕੈਮਰੇ, 4 ਸੋਨੀ ਪਾਵਰ ਬੈਂਕ, 2 ਫੋਨ, 20 ਰਿਮੋਟ ਚੋਰੀ ਕਰ ਲੈ ਗਏ। ਉਨ੍ਹਾਂ ਦੱਸਿਆ ਕਿ ਦੁਕਾਨ ਵਿਚੋਂ ਚੋਰੀ ਹੋਏ ਸਮਾਨ ਦੀ ਕੁਲ ਕੀਮਤ ਲਗਭਗ 3 ਲੱਖ 50 ਹਜ਼ਾਰ ਰੁਪਏ ਬਣਦੀ ਹੈ। ਦੁਕਾਨ ਮਾਲਕ ਨੇ ਥਾਣਾ ਸਿਟੀ ਪੁਲਸ ਨੂੰ ਚੋਰੀ ਦੀ ਸੂਚਨਾ ਦੇਕੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply