ਅਲਗੋਂ ਕੋਠੀ, 18 ਮਾਰਚ (ਪੰਜਾਬ ਪੋਸਟ- ਹਰਦਿਆਲ ਸਿੰਘ ਭੈਣੀ)- ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਅਤੇ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ।ਸਤਨਾਮ ਸਿੰਘ ਚੱਠੂ, ਬਾਊ ਰਾਮ ਤੇ ਸਾਹਿਬ ਗੁਰਿੰਦਰ ਸਿੰਘ ਅਲਗੋ ਕੋਠੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਲੋਕ ਵਿਰੋਧੀ ਨੀਤੀਆਂ ਕਾਰਨ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਤੋਂ ਦੁਖੀ ਹਰ ਵਰਗ ਦੇ ਲੋਕਾਂ ਨੇ ਭਾਰੀ ਗਿਣਤੀ ‘ਚ ਵੋਟਾਂ ਪਾ ਕੇ 10 ਸਾਲ ਬਾਅਦ ਸੂਬੇ ਅੰਦਰ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ।ਆਗੂਆਂ ਨੇ ਕਿਹਾ ਕਿ ਕਾਂਗਰਸ ਕਮੇਟੀ ਜਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਯੋਜਨਾਬੱਧ ਢੰਗ ਨਾਲ ਚੋਣ ਲੜ ਕੇ ਜਿਲ੍ਹਾ ਤਰਨ ਤਾਰਨ ’ਚ ਅਕਾਲੀ ਦਲ ਦੇ ਪੰਥਕ ਅਖਵਾਏ ਜਾਣ ਹਲਕਿਆਂ ’ਚ ਕਾਂਗਰਸੀ ਉਮੀਦਵਾਰਾਂ ਦੀ ਹੋਈ ਹੂੰਝਾਫੇਰ ਜਿੱਤ ਨੇ ਨੱਬੀ ਖਾਂ ਜਰਨੈਲਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ।ਇਸ ਮੌਕੇ ਚਿਮਨ ਲਾਲ, ਮੋਹਣ ਲਾਲ, ਤਰਸੇਮ ਲਾਲ, ਰੋਣਕੀ ਸ਼ਾਹ, ਕੇਵਲ ਕਿਸ਼ਨ, ਵਿਜੇ ਪਾਲ, ਬੱਬੂ ਹਾਂਡਾ, ਅਵਤਾਰ ਸ਼ਾਹ, ਕਰੋੜੀ ਮੱਲ, ਗਗਨ ਮਹਿਤਾ, ਰਣਜੀਤ ਸਿੰਘ, ਸਤਨਾਮ ਸਿੰਘ, ਬੋਹੜ ਸਿੰਘ, ਅਸ਼ੋਕ ਕੁਮਾਰ, ਮੰਗਾ, ਰਜੇਸ਼ ਕੱਕੜ, ਰਵੀ ਕੱਕੜ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media