Tuesday, March 17, 2026

ਅਵਾਰਾ ਕੁੱਤਿਆਂ ਦੀ ਨਗਰ ਨਿਗਮ ਕਰਵਾਏਗਾ ਨਸਬੰਦੀ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇਸੇ ਦੌਰਾਨ ਕਮਿਸ਼ਨਰ ਸੋਨਾਲੀ ਗਿਰੀ ਨੇ ਟਰਾਂਸਫਰ ਹੋਣ ਉਪਰੰਤ ਜਾਂਦਿਆਂ ਜਾਂਦਿਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਕਾਰਵਾਈ ਵੀ ਅਰੰਭ ਕਰਵਾ ਦਿੱਤੀ ਹੈ।ਸਥਾਨਕ ਹਾਥੀ ਗੇਟ ਸਥਿਤ ਨਗਰ ਨਿਗਮ ਦੇ ਵੈਟਨਰੀ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਬਣਾਏ ਜਾ ਰਹੇ ਆਪਰੇਸ਼ਨ ਥੀਏਟਰ ਦਾ ਮੁਆਇਨਾਂ ਕਰਨ ਸਮੇਂ ਮੇਅਰ ਅੰਮ੍ਰਿਤਸਰ ਬਖਸ਼ੀ ਰਾਮ ਅਰੋੜਾ ਵੀ ਹਾਜਰ ਸਨ।ਉਨਾਂ ਨੇ ਇਸ ਨਸਬੰਦੀ ਪ੍ਰਾਜੈਕਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਤੋਂ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਕਈ ਖਤਰਨਾਕ ਹਾਦਸੇ ਵੀ ਵਾਪਰ ਚੁੱਕੇ ਹਨ, ਜਿਸ ਨੂੰ ਦੇਖਦਿਆਂ ਹੋਇਆਂ ਇਕ ਸਮਾਜ ਸੇਵੀ ਸੰਸਥਾ ਐਨਡੇਂਜਰ ਵਾਈਲਡ ਸੁਸਾਇਟੀ ਨੂੰ ਨਗਰ ਨਿਗਮ ਵਲੋਂ ਇਹ ਜਿੰਮੇਵਾਰੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਸੁਸਾਇਟੀ ਨੂੰ ਇੱਕ ਕੁੱਤੇ ਦੀ ਨਸਬੰਦੀ ਬਦਲੇ 725/- ਰੁਪਏ ਦਿਤੇ ਜਾਣਗੇ ਅਤੇ ਰੋਜਾਨਾ ਤਕਰੀਬਨ 25-30 ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ।ਇਸ ਮੌਕੇ ਨਗਰ ਨਿਗਮ ਦੇ ਸਿਹਤ ਅਫਸਰ ਡਾ. ਕੰਵਰ ਅਜੇ ਸਿੰਘ, ਸਟਰਲਾਈਜੇਸ਼ਨ ਸੁਪਰਡੈਂਟ ਡਾ. ਕਸ਼ਿਅਪ ਤੋਂ ਇਲਾਵਾ ਚੀਫ ਸੈਨੇਟਰੀ ਅਫਸਰ, ਸੈਨੇਟਰੀ ਇੰਸਪੈਕਟਰ, ਵੈਟਨਰੀ ਵਿਭਾਗ ਦੇ ਡਾਕਟਰ ਅਤੇ ਐਨਡੇਂਜਰ ਵਾਈਲਡ ਸੁਸਾਇਟੀ ਦੇ ਅਹੁੱਦੇਦਾਰ ਤੇ ਮੈਂਬਰ ਮੌਜੂਦ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply