Friday, October 16, 2026

ਜਨ ਭਾਗੀਦਾਰੀ ਪ੍ਰੋਗਰਾਮ ਤਹਿਤ ਬਲਾਕ ਗੋਨਿਆਣਾ ਤੇ ਸੰਗਤ ਦੀ ਪੀ.ਆਰ.ਆਈ ਟਰੇਨਿੰਗ ਕਰਵਾਈ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਬਠਿੰਡਾ ਜ਼ਿਲੇ ਵਿਚ ਸਿਹਤ ਸੇਵਾਵਾਂ ਵਿਚ ਜਨ ਭਾਗੀਦਾਰੀ ਵਧਾਉਣ ਲਈ ਚੱਲ ਰਹੇ ਕਮਿਊਨਿਟੀ ਐਕਸ਼ਨ ਫ਼ਾਰ ਹੈਲਥ (ਜਨ ਭਾਗੀਦਾਰੀ) ਤਹਿਤ ਬਠਿੰਡਾ ਦੇ ਇਕ ਹੋਟਲ ਵਿਚ ਬਲਾਕ ਗੋਨਿਆਣਾ ਅਤੇ ਸੰਗਤ ਦੀ ਪੀ.ਆਰ.ਆਈ. ਟਰੇਨਿੰਗ ਕਰਵਾਈ ਗਈ। PPN1803201706ਪ੍ਰੋਜੈਕਟ ਦੇ ਨੋਡਲ ਅਧਿਕਾਰੀ ਪਰਮਿੰਦਰ ਸਿੰਘ ਬਰਾੜ ਤੇ ਜ਼ਿਲਾ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਚੱਠਾ ਦੀ ਅਗਵਾਈ ਵਿਚ ਰੀਜਨਲ ਰਿਸੋਰਸ ਸੈਂਟਰ ਮਮਤਾ ਚੰਡੀਗੜ ਵੱਲੋਂ ਜ਼ਿਲਾ ਐਨ.ਜੀ.ਓ ਗਿਆਨਦੀਪ ਸ਼ਿਕਸ਼ਾ ਸਮਿਤੀ ਬਠਿੰਡਾ ਅਤੇ ਬਲਾਕ ਐਨ.ਜੀ.ਓ ਗਿਆਨ ਜੋਤੀ ਐਜੂਕੇਸ਼ਨ ਅਤੇ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਟਰੇਨਿੰਗ ਵਿਚ ਬਲਾਕ ਗੋਨਿਆਣਾ ਤੇ ਸੰਗਤ ਦੇ ਚੁਣੇ ਹੋਏ ਪਿੰਡਾਂ ਦੀਆਂ ਏ.ਐਨ.ਐਮਜ਼, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਪੇਂਡੂ ਸਿਹਤ ਸਫ਼ਾਈ ਤੇ ਖ਼ੁਰਾਕ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ। ਟੇ੍ਰੇਨਿੰਗ ਵਿਚ ਆਰ.ਆਰ.ਸੀ ਮਮਤਾ ਤੋੋਂ ਪਵਨ ਮਿਸ਼ਰਾ, ਜ਼ਿਲਾ ਸਿਹਤ ਕਮੇਟੀ ਮੈਂਬਰ ਡਾ. ਏ.ਪੀ. ਗਰੋਵਰ, ਬਲਾਕ ਐਜੂਕੇਟਰ ਗੋਨਿਆਣਾ ਲਖਵਿੰਦਰ ਸਿੰਘ, ਬਲਾਕ ਐਜੂਕੇਟਰ ਹਰਵਿੰਦਰ ਸਿੰਘ ਸੰਗਤ ਅਤੇ ਬਲਾਕ ਐਜੂਕੇਟਰ ਨਥਾਣਾ ਰੋਹਿਤ ਪਾਲ ਨੇ ਵੱਖ-ਵੱਖ ਵਿਸ਼ਿਆਂ ’ਤੇ ਜਾਣਕਾਰੀ ਦਿੱਤੀ ਗਈ।ਆਪਣੇ ਸੰਬੋਧਨ ਵਿਚ ਪ੍ਰੋਜੈਕਟ ਡਾਇਰੈਕਟਰ ਨੇ ਪ੍ਰੋਜੈਕਟ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮ ਅਤੇ ਪ੍ਰੋਗਰਾਮ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਸਿਹਤ ਸੇਵਾਵਾਂ ਬਿਹਤਰ ਕਰਨ ਲਈ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਆਪਣੇ ਕੰਮ ਪ੍ਰਤੀ ਜਵਾਬਦੇਹੀ ਤੈਅ ਹੋਣਾ ਸਮੇਂ ਦੀ ਲੋੜ ਹੈ।
ਨੋਡਲ ਅਧਿਕਾਰੀ ਬਰਾੜ ਨੇ ਆਖਿਆ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਦੀ ਆਦਤ ਬਣਾ ਕੇ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਗਿਆਨਦੀਪ ਸ਼ਿਕਸਾ ਸਮਿਤੀ ਦੇ ਪ੍ਰਧਾਨ ਜਤਿੰਦਰ ਜੋਸ਼ੀ, ਸੇਵਾ ਸੰਦੇਸ਼ ਸਮਿਤੀ ਦੇ ਮੈਨੇਜਰ ਜਸਵਿੰਦਰ ਸਿੰਘ, ਪੁਨੀਤ ਜੋਸ਼ੀ, ਮਨਪ੍ਰੀਤ ਸਿੰਘ ਝੁੰਬਾ, ਕੁਲਦੀਪ ਕੁਮਾਰ ਆਦਿ ਵੀ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply