ਫਾਜ਼ਿਲਕਾ, 18 ਮਾਰਚ (ਪੰਜਾਬ ਪਸੋਟ- ਵਿਨੀਤ ਅਰੋੜਾ) – ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਇਲਾਕਾ ਵਾਸੀਆਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੇ ਲਈ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੌਂ ਅੱਜ ਫਾਜ਼ਿਲਕਾ ਉਪਮੰਡਲ ਦੇ ਤਿੰਨ ਪਿੰਡਾਂ ਚੱਕਰ ਵਾਲੇ ਝੁੱਗੇ, ਅਮਰ ਪੁਰਾ ਅਤੇ ਆਲਮਸ਼ਾਹ ਵਿਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਰੈਲੀਆਂ ਨੂੰ ਪਿੰਡ ਚੱਕਰ ਵਾਲੇ ਝੁੱਗੇ ਵਿਚ ਸੀਆਈਡੀ ਇੰਸਪੈਕਟਰ ਰਾਜ ਕੁਮਾਰ ਅਤੇ ਪਿੰਡ ਆਲਮਸ਼ਾਹ ਵਿਚ ਸਰਪੰਚ ਬਲਵਿੰਦਰ ਸਿੰਘ ਨੇ ਹਰੀ ਝੰਡੀ ਵਿਖਾਕੇ ਪਿੰਡਾਂ ਦੀਆਂ ਗਲੀਆਂ ਵੱਲ ਰਵਾਨਾ ਕੀਤਾ। ਰੈਲੀਆਂ ਵਿਚ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਪ੍ਰੀਤੀ ਕੁੱਕੜ, ਸੁਨੀਤਾ ਕੰਬੋਜ ਅਤੇ ਬਲਾਕ ਜਿੰਮੇਵਾਰ ਅਨੀਤਾ, ਸੁਨੀਤਾ ਸੇਠੀ, ਕ੍ਰਿਸ਼ਨਾ ਅਤੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਅਤੇ ਪਿੰਡਾਂ ਦੇ ਨੁਮਾਇੰਦੇ ਹਾਜ਼ਰ ਸਨ।
ਰੈਲੀ ਦੌਰਾਨ ਯੂਥ ਵਿਰਾਂਗਨਾਵਾਂ ਨੇ ਹੱਥਾਂ ’ਚ ਇਹ ਧੀਆਂ ਇਨੀਆਂ ਪਿਆਰੀਆਂ, ਤਾਂ ਕੁੱਖਾਂ ਵਿਚ ਕਿਉਂ ਮਾਰੀਆਂ’,‘ ਬੀੜੀ ਪੀਕੇ ਖਾਂਸ ਰਹਾ ਹੈ, ਮੌਤ ਕੇ ਆਗੇ ਨਾਚ ਰਹਾ ਹੈ’, ‘ਯੂਥ ਵਿਰਾਂਗਨਾਵਾਂ ਨੇ ਬੀੜਾ ਚੁੱਕਿਆ ਹੋਣ ਨਹੀਂ ਦੇਣੀ ਭਰੂਣ ਹੱਤਿਆ, ‘ਸ਼ਰਾਬ, ਭੁੱਕੀ ਅਤੇ ਅਫ਼ੀਮ, ਬਰਬਾਦੀ ਦੀ ਹੈ ਸਕੀਮ’, ‘ ਬੇਟੀ ਨੂੰ ਮਰਵਾਓਗੇ, ਤੋ ਬਹੁ ਕਹਾਂ ਸੇ ਲਾਓਗੇ’, ‘ਜੇਕਰ ਚਾਹੁੰਦੇ ਹੋ ਸੁੱਖੀ ਪਰਿਵਾਰ, ਧੀਆਂ ਨੂੰ ਦਿਓ ਪੂਰਾ ਪਿਆਰ’ ਆਦਿ ਨਾਅਰੇ ਲਿਖੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ ਅਤੇ ਪਿੰਡਾਂ ਦੀਆਂ ਗਲੀਆਂ ’ਚ ਜ਼ੋਰ ਜ਼ੋਰ ਨਾਲ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਨਾਅਰੇਬਾਜੀ ਕਰਕੇ ਲੋਕਾਂ ਨੂੰ ਇਨਾਂ ਬੁਰਾਈਆਂ ਤੋਂ ਬੱਚਣ ਦੀ ਅਪੀਲ ਕਰ ਰਹੀਆਂ ਸਨ। 
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਪ੍ਰੀਤੀ ਕੁੱਕੜ ਅਤੇ ਸੁਨੀਤਾ ਕੰਬੋਜ ਨੇ ਕਿਹਾ ਕਿ ਦੇਸ਼ ’ਚ ਤੇਜ਼ੀ ਨਾਲ ਵੱਧ ਰਹੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸਾਨੂੰ ਸਾਰਿਆਂ ਨੂੰ ਇੱਕਜੁਟ ਹੋਕੇ ਇਨਾਂ ਬੁਰਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਕਿ ਇਲਾਕਾ ਵਾਸੀਆਂ ਅਤ ਖਾਸਕਰਕੇ ਅੱਜ ਦੀ ਨੋਜ਼ਵਾਨ ਪੀੜੀ ਨੂੰ ਇਨਾਂ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕੇ।ਉਨਾਂ ਦੱਸਿਆ ਕਿ ਅੱਜ ਉਪਮੰਡਲ ਦੇ ਤਿੰਨ ਪਿੰਡਾਂ ’ਚ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ।ਜਿਨਾਂ ’ਚ ਯੂਥ ਵਿਰਾਂਗਨਾਵਾਂ ਨੇ ਇਲਾਕਾ ਵਾਸੀਆਂ ਨੂੰ ਕੰਨਿਆ ਭਰੂਣ ਹੱਤਿਆ, ਨਸ਼ਾ ਖੋਰੀ, ਵੇਸ਼ਵਾਪੁਣਾ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਅਤੇ ਖੂਨ, ਬੂਟੇ ਲਗਾਉਣ ਅਤੇ ਅੱਖਾਂ ਦਾਨ ਕਰਨ ਦਾ ਸੁਨੇਹਾ ਦਿੱਤਾ। ਉਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਤੀੀ ਕਿ ਉਹ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਰੋਕਣ ਲਈ ਉਨਾਂ ਦਾ ਸਹਿਯੋਗ ਕਰਨ ਤਾਕਿ ਇੱਕ ਚੰਗੇ ਸਮਾਜ ਦੀ ਉਸਾਰੀ ਕੀਤੀ ਜਾ ਸਕੇ।ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜੋ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਨਾਂ ਦੀ ਸੰਸਥਾ ਵੱਲੋਂ ਉਸਦਾ ਮੁਫ਼ਤ ਇਲਾਜ਼ ਕਰਵਾਇਆ ਜਾਵੇਗਾ।
ਇਸ ਮੌਕੇ ਪਿੰਡਾਂ ਦੇ ਨੁਮਾਇੰਦਿਆਂ ਨੇ ਯੂਥ ਵਿਰਾਂਗਨਾਵਾਂ ਵੱਲੋਂ ਪਿੰਡਾਂ ’ਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ਼ ਕੱਢੀਆਂ ਜਾ ਰਹੀਆਂ ਜਾਗਰੂਕਤਾ ਰੈਲੀਆਂ ਦੀ ਸ਼ਲਾਘਾ ਕੀਤੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media