Monday, September 28, 2026

ਤਿੰਨ ਦਿਨਾਂ ਫੁਟਬਾਲ ਟੂਰਨਾਮੈਂਟ ਦੀ ਹੋਈ ਸ਼ੁਰੂਆਤ

PPN1803201722ਜੰਡਿਆਲਾ ਗੁਰੂ, 18 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੀ ਦੁਸਹਿਰਾ ਗਰਾਉਂਡ `ਚ ਚੜ੍ਹਦੀ ਕਲਾ ਕਲੱਬ ਵਲੋਂ ਚੌਥੇ ਤਿੰਨ ਦਿਨਾ ਫੁਟਬਾਲ ਟੁਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ।ਚੜ੍ਹਦੀ ਕਲਾ ਕਲੱਬ ਦੇ ਪ੍ਰਧਾਨ ਕੁਲਵਿੰਦਰਜੀਤ ਸਿੰਘ ਬੱਬੂ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਸ ਟੁਰਨਾਮੈਂਟ ਵਿੱਚ ਕਰੀਬ 30 ਟੀਮਾਂ ਹਿੱਸਾ ਲੈ ਰਹੀਆਂ ਹਨ।ਟੁਰਨਾਮੈਂਟ ਦੀ ਸ਼ੁਰੂਆਤ ਮਨਦੀਪ ਢੋਟ ਨੇ ਗੁਬਾਰੇ ਉਡਾ ਕੇ ਕੀਤੀ।ਇਸ ਮੌਕੇ ਕਲੱਬ ਦੇ ਸਾਰੇ ਮੇਂਬਰ ਆਜ਼ਾਦ ਸਿੰਘ ਵਿਰਕ, ਸ਼ਮਸ਼ੇਰ ਸਿੰਘ ਵਿਰਕ, ਮਿੰਟੂ, ਕਾਲੂ, ਰਾਜਾ, ਤਜਿੰਦਰ ਸਿੰਘ ਚੰਦੀ, ਅਮਰ ਸਿੰਘ ਚੰਦੀ, ਕਸ਼ਮੀਰ ਸਿੰਘ, ਹੈਪੀ ਸੋਹੀ ਅਤੇ ਹੋਰ ਹਾਜ਼ਿਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply