ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਆਈ. ਸੀ. ਐਸ. ਐਸ. ਆਰ ਦੁਆਰਾ ‘ਸਮਾਜਿਕ ਸ਼ਮੂਲੀਅਤ ਰਾਹੀਂ ਸਮਾਜਿਕ ਖੇਤਰ ਦੇ ਵਿਕਾਸ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਕਾਮਰਸ ਅਤੇ ਬਿਜਨੈਸ ਐਡਮਨਿਸਟ੍ਰਸ਼ਨ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਦਾ ਉਦਘਾਟਨ ਸੇਵਾਮੁਕਤ ਪ੍ਰਿੰਸੀਪਲ ਸੈਕਟਰੀ ਐਜ਼ੂਕੇਸ਼ਨ, ਪੰਜਾਬ ਨਰਪਿੰਦਰ ਸਿੰਘ ਰਤਨ ਨੇ ਕਰਨ ਉਪਰੰਤ ਆਪਣੇ ਕੁੰਜੀਵਤ ਭਾਸ਼ਣ ’ਚ ਕਿਹਾ ਕਿ ਸਮਾਜਿਕ ਖੇਤਰਾਂ ਦੇ ਵਿਕਾਸ ’ਚ ਕਮੀਆਂ ਦਾ ਮੁੱਢਲਾ ਕਾਰਣ ਵਿਅਕਤੀਗਤ ਲਾਭ ਅਤੇ ਖੁਦਗਰਜੀ ਹੈ ਅਤੇ ਜੇਕਰ ਅਸੀਂ ਤੇਜੀ ਨਾਲ ਵਿਕਾਸ ਕਰਨਾ ਅਤੇ ਖੁਸ਼ਹਾਲੀ ਲਿਆਉਣੀ ਹੈ ਤਾਂ ‘ਸਬਕਾ ਸਾਥ ਸਬਕਾ ਭਲਾ’ ਦੇ ਸ਼ਾਨਦਾਰ ਵਿਚਾਰ ਨੂੰ ਅਪਨਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਾਲਜ ਦੇ ਵਿਹੜੇ ’ਚ ਪੁੱਜਣ ’ਤੇ ਰਤਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਸ ਪਹਿਲ-ਕਦਮੀ ਵਾਸਤੇ ਵਿਭਾਗ ਦੀ ਮਿਹਨਤ ਕਾਬਲੇ-ਤਾਰੀਫ਼ ਹੈ। ਉਨ੍ਹਾਂ ਇਸ ਗੱਲ ’ਤੇ ਜੋਰ ਦਿੰਦਿਆ ਕਿਹਾ ਕਿ ਸਮਾਜਿਕ ਸ਼ਮੂਲੀਅਤ ਮੁੱਖ ਤੌਰ ’ਤੇ ਸਿਹਤ ਅਤੇ ਸਿੱਖਿਆ ਖੇਤਰ ’ਚ ਲਾਜ਼ਮੀ ਹੈ। ਉਨ੍ਹਾਂ ਇਸ ਮੌਕੇ ਸੈਮੀਨਾਰ ਦੀ ਯੋਜਨਾ ਬਣਾਉਣ ਅਤੇ ਸੰਚਾਲਨ ਦਾ ਕਾਰਜ ਨਿਭਾਉਣ ਵਾਲੇ ਕਾਮਰਸ ਮੁੱਖੀ ਅਤੇ ਡੀਨ ਡਾ. ਜੋੋਗਿੰਦਰ ਸਿੰਘ ਅਰੋੜਾ ਅਤੇ ਕੋਆਰਡੀਨੇਟਰ ਡਾ. ਸਵਰਾਜ ਕੌਰ ਦੀ ਅਗਵਾਈ ਦੀ ਪ੍ਰਸੰਸਾ ਕਰਦਿਆਂ ਅਜਿਹੇ ਸੈਮੀਨਾਰ ਸਮੇਂ-ਸਮੇਂ ’ਤੇ ਆਯੋਜਿਤ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਾ. ਅਰੋੜਾ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਜਾਣੂ ਕਰਵਾਉਂਦਿਆਂ ਸਮਾਜਿਕ ਸ਼ਮੂਲੀਅਤ ਰਾਹੀਂ ਸਮਾਜਿਕ ਖੇਤਰ ਦੇ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਿਕ ਵਿਕਾਸ, ਕੇਂਦਰੀ ਅਤੇ ਰਾਜ, ਦੋਹਾਂ ਸਰਕਾਰੀ ਦੇ ਯੋਗਦਾਨ ਨਾਲ ਹੀ ਸੰਭਵ ਹੋਵੇਗਾ।ਤਕਨੀਕੀ ਸੈਸ਼ਨ ਆਈ. ਏ ’ਚ ਸਮਾਜਿਕ ਖੇਤਰ ਅਤੇ ਜਨ ਧਨ ਯੋਜਨਾ ਸਕੀਮਾਂ, ਆਈ.ਬੀ ’ਚ ਮਹਿਲਾ ਸਸ਼ਕਤੀਕਰਨ, ਮਨਰੇਗਾ ਅਤੇ ਸਿਹਤ ਖੇਤਰ, ਆਈ.ਆਈ.ਏ ’ਚ ਸਮਾਜਿਕ ਖੇਤਰ ਵਿਕਾਸ ਵਿਚ ਬੈਂਕਾਂ ਦੀ ਭੂਮਿਕਾ ਅਤੇ ਆਈ. ਆਈ. ਬੀ. ’ਚ ਕਾਰਪੋਰੇਟ ਸੈਕਟਰ ਦੀ ਸਮਾਜਿਕ ਜਿੰਮੇਵਾਰੀ, ਸਮਾਜਿਕ ਉਦਮਤਾ, ਅਤੇ ਹੁਨਰ ਵਿਕਾਸ ਰੁਜਗਾਰ ਕੁਲ 4 ਸੈਸ਼ਨ ਆਯੋਜਨ ਕੀਤੇ ਗਏ, ਜਿਨ੍ਹਾਂ ਦੀ ਪ੍ਰਧਾਨਗੀ ਅਤੇ ਉਪ ਪ੍ਰਧਾਨਗੀ ਡਾ: ਜਸਪਾਲ ਸਿੰਘ (ਪ੍ਰੋਫੈਸਰ ਅਤੇ ਹੈਡ, ਕਾਮਰਸ ਵਿਭਾਗ, ਜੀ.ਐਨ.ਡੀ.ਯੂ.), ਡਾ. ਗੁਰਚਰਨ ਸਿੰਘ (ਮੈਨੇਜਮੈਂਟ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ: (ਡਾ:) ਮਨਦੀਪ ਕੌਰ (ਕਾਮਰਸ ਵਿਭਾਗ, ਜੀ.ਐਨ.ਡੀ.ਯੂ.) ਅਤੇ ਪ੍ਰੋ: ਜਸਬੀਰ ਸਿੰਘ (ਜੰਮੂ ਯੂਨੀਵਰਸਿਟੀ), ਡਾ: ਅਵਤਾਰ ਸਿੰਘ, ਡਾ: ਰਣ ਸਿੰਘ, ਡਾ: ਅਰਪਨਾ ਭਾਟੀਆ ਅਤੇ ਪ੍ਰੋ: ਦਵਿੰਦਰ ਸਿੰਘ ਨੇ ਬਾਖੂਬੀ ਨਿਭਾਈ ਗਈ।ਪ੍ਰੋਗਰਾਮ ਮੌਕੇ 200 ਤੋਂ ਵੱਧ ਪ੍ਰਤਿਭਾਗੀ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਜਿਨ੍ਹਾਂ ਦਾ ਆਪਣੇ ਵਡਮੁੱਲੇ ਖੋਜ ਪੱਤਰਾਂ ਰਾਹੀਂ ਸਰੋਤਿਆਂ ਨੂੰ ਵਿਸ਼ੇ ਬਾਰੇ ਜਾਣੂ ਕਰਵਾਉਣ ’ਤੇ ਡਾ: ਦੀਪਕ ਦੇਵਗਨ ਨੇ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਸੈਮੀਨਾਰ ਨੂੰ ਸਫਲ ਬਣਾਉਣ ਵਾਸਤੇ ਫੈਕਲਟੀ ਮੈੰਬਰਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਡਾ: ਬਲਵਿੰਦਰ ਸਿੰਘ (ਕਾਮਰਸ ਵਿਭਾਗ, ਜੀ.ਐਨ.ਡੀ.ਯੂ) ਅਤੇ ਪ੍ਰੋ: ਮਨਜਿੰਦਰ ਸਿੰਘ (ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ), ਮੀਨੂੰ ਚੋਪੜਾ, ਡਾ: ਜਯੋਤੀ ਵੋਹਰਾ, ਮਨਪ੍ਰੀਤ ਕੌਰ, ਸੁਖਦੀਪ ਕੌਰ, ਡਾ. ਅਰਵਿੰਦਰ ਕੌਰ ਕਾਹਲੋਂ ਡਾ: ਅਵਤਾਰ ਸਿੰਘ, ਪ੍ਰੋ: ਰਛਪਾਲ ਸਿੰਘ, ਡਾ: ਪੂਨਮ ਸ਼ਰਮਾ, ਡਾ: ਅਜੈ ਸਹਿਗਲ, ਡਾ: ਨਿਧੀ ਸਭਰਵਾਲ, ਪ੍ਰੋ: ਰੀਮਾ, ਪ੍ਰੋ: ਰਜਨੀ ਗੁਪਤਾ, ਪ੍ਰੋ: ਆਂਚਲ ਅਰੋੜਾ, ਪ੍ਰੋ: ਸਾਕਸ਼ੀ ਸ਼ਰਮਾ, ਪ੍ਰੋ: ਸ਼ਿਖਾ ਚੌਧਰੀ, ਪ੍ਰੋ: ਸ਼ਿਵਨ ਸਰਪਾਲ, ਡਾ: ਸ਼ਿਵਾਨੀ ਨਿਸ਼ਚਲ, ਡਾ: ਮੇਘਾ, ਪ੍ਰੋ: ਮਨੀਸ਼ਾ ਬਹਿਲ, ਪ੍ਰੋ: ਪੂਜਾ ਪੁਰੀ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media