Sunday, April 26, 2026

ਚੀਫ ਖਾਲਸਾ ਦੀਵਾਨ ਦਾ 158.40 ਦਾ ਬਜਟ ਪਾਸ

PPN1903201707ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੱਜ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ 2017-18 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ  ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕੀਤੀ।ਆਨਰੇਰੀ ਸਕੱਤਰ ਨਰਿੰਦਰ ਸਿੰਘ  ਖੁਰਾਣਾ ਵਲੋਂ ਸਾਲ 2016-17 ਦੇ ਬਜਟ ਦੀ ਕਾਰਗੁਜ਼ਾਰੀ ਤੇ ਰੋਸਨੀ ਪਾਉਣ ਪਿਛੋ ਸਾਲ 2017-18 ਦਾ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਜਿਹੜਾ ਪਿਛਲੇ ਸਾਲ 127 ਕਰੋੜ 66 ਲੱਖ 74 ਹਜਾਰ 4 ਸੌ 40 ਰੁਪਏ ਸੀ ਹੁਣ ਵੱਧ ਕੇ 158 ਕਰੋੜ 40 ਲੱਖ, 13 ਹਜਾਰ 8 ਸੌ ਰੁਪਏ ਹੋ ਗਿਆ ਹੈ ਅਤੇ ਸਮੁੱਚੇ ਤੌਰ `ਤੇ ਇਸ ਵਿਚ ਤਕਰੀਬਨ 19.40 ਫੀਸਦ ਦਾ ਵਾਧਾ ਪਾਇਆ ਗਿਆ।ਜੋ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਬਹੁਪੱਖੀ ਵਿਕਾਸ ਮੁਖੀ, ਆਧੁਨਿਕੀਕਰਨ  ਨੀਤੀਆਂ ਨੂੰ ਹੇਰ ਉਤਸ਼ਾਹਜਨਕ ਹੁਲਾਰਾ ਦੇਣ ਵਾਲਾ ਅਤੇ ਸੰਸਥਾ ਦੇ ਸਮੂਹਿਕ ਵਿਕਾਸ ਵੱਲ ਸੇਧਿਤ  ਕਰਾਰ ਦਿੱਤਾ ਗਿਆ।
ਆਨਰੇਰੀ ਸਕੱਤਰ ਨਰਿੰਦਰ ਸਿੰਘ  ਖੁਰਾਣਾ ਨੇ ਆਪਣੇ ਬਜਟ ਸੰਬੋਧਨ ਵਿਚ ਕਿਹਾ ਕਿ ਪਿਛਲੇ ਸਾਲ ਨਾਲੋਂ ਸਾਲਾਨਾ ਯੋਜਨਾਵਾਂ ਦਾ ਆਕਾਰ ਵਧਾਉਣ ਵਾਲੇ ਬਜਟ ਵਿਚ 31 ਕਰੋੜ ਚੀਫ ਖਾਲਸਾ ਦੀਵਾਨ ਅਧੀਨ ਸਕੂਲਾਂ ਦੇ ਆਧੁਨਿਕੀਕਰਨ ਅਤੇ ਨਵੇਂ ਐਜੂਕੇਸ਼ਨਲ ਪ੍ਰਾਜੈਕਟਾਂ ਜਿਵੇਂ ਵਰਲਡ ਕਲਾਸ ਰਿਹਾਇਸ਼ੀ ਸਕੂਲ਼ ਸ਼ੁਭਮ ਇਨਕਲੇਵ, ਅੰਮ੍ਰਿਤਸਰ ਦੇ ਨਵੇਂ ਸਕੂਲ ਦੀ ਇਮਾਰਤ ਉਸਾਰੀ ਦੀ ਸੰਪੂਰਨਤਾ ਲਈ 5 ਕਰੋੜ, ਚੀਫ ਖਾਲਸਾ ਦੀਵਾਨ ਚੈਰੀੇਟੇਬਲ ਹਸਪਤਾਲ ਲਈ 1.50 ਕਰੋੜ, ਪੇਂਡੂ ਸਕੂਲਾਂ ਦੀ ਪ੍ਰਗਤੀ ਲਈ 4 ਕਰੋੜ ਰਾਖਵੇਂ ਰੱਖੇ ਗਏ ਹਨ। ਅਤੇ ਨਾਲ ਹੀ ਵਿਸ਼ੇਸ਼ ਕਰ ਬਜਟ ਵਿਚ 15 ਕਰੋੜ ਚੀਫ ਖਾਲਸਾ ਦੀਵਾਨ ਯੂਨੀਵਰਸਿਟੀ ਲਈ, 9 ਕਰੋੜ ਸ੍ਰੀ ਗੁਰੁ ਰਾਮਦਾਸ ਐਵੀਨਿਉ, ਅਜਨਾਲਾ ਰੋਡ ਵਿਖੇ ਇਕ ਨਵੇਂ ਅਲਟਰਾ ਮਾਡਰਨ ਸਕੂਲ ਦੀ ਜਮੀਨ ਖਰੀਦਣ ਲਈ ਰੱਖੇ ਗਏ ਹਨ।ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੋਂਪੇ ਗਏ ਆਦਰਸ਼ ਸਕੂਲਾਂ ਵਿਚ ਚੀਫ ਖਾਲਸਾ ਦੁਆਰਾ 3 ਕਰੋੜ 80 ਲੱਖ ਖਰਚੇ ਜਾਣਗੇ। ਇਸੇ ਤਰ੍ਹਾਂ ਚੀਫ ਖਾਲਸਾ ਦੀਵਾਨ ਵਲੋਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਉਦੇਸ਼ ਨਾਲ ਇਸ ਵਿੱਤੀ ਸਾਲ ਵਿਚ 25 ਲੱਖ ਰੁਪਏ ਉਚੇਚੇ ਤੌਰ ਤੇ ਰੱਖੇ ਗਏ ਹਨ।ਦੀਵਾਨ ਦੇ ਮੁੱਢਲੇ ਸਰੋਕਾਰਾਂ ਵਿਚ ਸ਼ਾਮਲ ਧਰਮ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ  ਲਈ 52,38,300 ਰੁਪਏ ਅਤੇ 10 ਲੱਖ ਗੁਰਮਤਿ ਸੰਗੀਤ ਤੇ ਤੰਤੀ ਸਾਜਾਂ ਲਈ  ਰਾਖਵੇਂ ਰੱਖੇ ਗਏ ਹਨ।
ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ 31-3-2005 ਵਿਚ ਬਜਟ ਸਿਰਫ 16 ਕਰੋੜ ਦਾ ਪਾਸ ਕੀਤਾ ਗਿਆ ਸੀ ਤੇ ਹੁਣ ਇਹ ਅੰਕੜਾ 158 ਕਰੋੜ ਤਕ ਪਹੁੰਚ ਗਿਆ ਹੈ।ਉਹਨਾਂ ਕਿਹਾ ਕਿ 2005 ਤੋਂ ਲੈ ਕੇ ਹੁਣ ਤੱਕ ਸੀ.ਕੇ.ਡੀ ਕਾਲਜਾਂ, ਸਕੂਲਾਂ ਦੀ ਗਿਣਤੀ ਅਤੇ ਇਸ ਦੇ ਵਿਦਿਆ ਦੇ ਮਿਆਰ ਵਿਚ ਵੀ ਬੜੀ ਤੇਜੀ ਨਾਲ ਵਾਧਾ ਹੋਇਆ ਹੈ।ਚੀਫ ਖਾਲਸਾ ਦੀਵਾਨ ਮੈਨੇਜਮੈਂਟ ਨੇ ਆਪਣੇ ਅਦਾਰਿਆਂ ਨੁੰ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਲੈਸ ਕਰਨ ਅਤੇ  ਲੌਬੋਰਟਰੀਆਂ, ਲਾਈਬ੍ਰਰੀਆਂ ਕਾਨਫਰੰਸ ਹਾਲ, ਆਡਿਟੋਰਿਯਮ ਨੂੰ ਨਵੀਨ ਟੈਕਨਾਲਿਜੀ ਅਨੁਸਾਰਂ ਬਣਾਉਣ ਅਤੇ ਅਪਗ੍ਰੇਡੇਸ਼ਨ ਦੇ ਟੀਚੇ ਨੂੰ ਸਫਲਤਾਪੂਰਵਕ ਪੂਰਿਆਂ ਕੀਤਾ ਹੈ।ਉਹਨਾਂ ਸਾਲ ਦਰ ਸਾਲ ਅਜਿਹੀ ਤੇਜੀ ਨਾਲ ਵੱਧ ਰਹੇੀ ਬਜਟ ਦਰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਲਈ ਸਾਲੋ ਸਾਲ ਉਨਤੀ ਤੇ ਵਿਕਾਸ ਦੀਆਂ ਪੁਲਾਘਾਂ ਤੈਅ ਕਰਨ ਦਾ ਸੂਚਕ ਦੱਸਿਆ।ਉਹਨਾਂ ਦਸਿਆ ਕਿ ਇਸੇ ਸਾਲ  ਹੀ ਪੁਰਾਣੀਆਂ ਲੀਹਾਂ ਤੋਂ ਹਟਦਿਆਂ ਚੀਫ ਖਾਲਸਾ ਦੀਵਾਨ  ਦੀ ਸਥਾਪਨਾ (1902) ਦੇ ਸਮੇਂ ਤੋਂ ਲੈਕੇ ਹੁਣ ਤੱਕ ਦੇ ਸਾਰੇ ਰਿਕਾਰਡ ਡਿਜ਼ੀਟਲ ਕਰਨ ਦੀ ਯੋਜਨਾ ਬਣਾਈ ਗਈ ਹੈ।ਇਸ ਦੇ ਨਾਲ ਹੀ ਅਜੋਕੀ ਟੈਕਨਾਲੋਜੀ ਰਾਹੀਂ ਚੀਫ ਖਾਲਸਾ ਦੀਵਾਨ ਦੀਆਂ ਗਤੀਵਿਧੀਆਂ ਤੇ ਵਿਚਾਰਾਂ ਵਿਸ਼ਵ ਪੱਧਰ `ਤੇ ਸਾਂਝੇ ਕਰਨ ਲਈ ਚੀਫ ਖਾਲਸਾ ਦੀਵਾਨ ਵਲੋਂ ਇਕ ਵਿਸ਼ੇਸ਼ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਾਹਿਬੇ ਕਮਾਲ ਸ੍ਰੀ ਗੁਰੁ ਗੋਬਿੰਦ ਸਿੰਘ ਦੇ 350 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿਛਲੇ ਵਿੱਤੀ ਸਾਲ ਵਿਚ ਉਚ ਤਕਨੀਕੀ ਕਲਘੀਧਰ ਆਡੀਟੋਰਿਅਮ, ਕਲਗੀਧਰ ਸੈਮੀਨਾਰ ਹਾਲ, ਸ੍ਰੀ ਕਲਗੀਧਰ ਗੁਰੂਦੁਆਰਾ ਸਾਹਿਬ ਦਾ ਵੀ ਨਿਰਮਾਣ ਕੀਤਾ ਗਿਆ ਹੈ।ਉਹਨਾਂ ਆਸ ਕੀਤੀ ਕਿ ਇਹ ਬਜਟ ਚੀਫ ਖਾਲਸਾ ਦੀਵਾਨ ਦੀਆਂ ਭਵਿੱਖ ਦੀਆਂ ਲੋੜਾਂ ਅਤੇ ਉਮੀਦਾਂ `ਤੇ ਪੂਰੀ ਤਰਾਂ ਖਰਾ ਉਤਰੇਗਾ ਅਤੇ ਚੀਫ ਖਾਲਸਾ ਦੀਵਾਨ ਦੀ ਤਰੱਕੀ ਦੇ ਗਰਾਫ ਨੂੰ ਬੜੀ ਤੇਜੀ ਨਾਲ ੳਪਰ ਲੈ ਕੇ ਜਾਣ ਵਿਚ ਸਹਾਇਕ ਸਿੱਧ ਹੇਵੇਗਾ।  ਇਸ ਮੀਟਿੰਗ ਵਿਚ ਉਪ ਪ੍ਰਧਾਨ ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ ਤੇ ਵੱਖ ਵੱਖ ਸੀ.ਕੇ.ਡੀ ਲੋਕਲ  ਕਮੇਟੀਆਂ ਦੇ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿਚ ਦੀਵਾਨ ਮੈਂਬਰ ਮੌਜੂਦ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply