ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਚੈਰੀਟੇਬਲ ਟਰੱਸਟ (ਰਜਿ.) ਵੱਲੋਂ ਆਯੋਜਿਤ 5ਵੇਂ ਵਿਸ਼ਾਲ ਮੁਫਤ ਮੈਡੀਕਲ ਕੈਂਪ ਜਿਸ ਵਿੱਚ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਜਸਜੋਤ ਸਿੰਘ ਗਰਚਾ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਸੰਦੀਪ ਗੋਇਲ, ਚਮੜੀ ਰੋਗਾਂ ਦੇ ਡਾ. ਸਵਾਤੀ ਗਰਗ, ਅੱਖਾਂ ਦੇ ਮਾਹਿਰ ਡਾ. ਅਮਨਦੀਪ ਗਰਗ ਅਤੇ ਦੰਦਾਂ ਦੇ ਮਾਹਿਰ ਡਾ. ਪੂਜਾ ਸਿੰਗਲਾ ਵੱਲੋਂ ਸਨਾਤਨ ਧਰਮ ਚੈਰੀਟੇਬਲ ਹਸਪਤਾਲ ਧੂਰੀ ਵਿੱਚ ਲੱਗੇ ਇਸ ਕੈਂਪ ਵਿੱਚ 700 ਤੋਂ ਵੱਧ ਆਏ ਇਹਨਾਂ ਬੀਮਾਰੀਆਂ ਦੇ ਰੋਗੀਆਂ ਦਾ ਮੁਫਤ ਚੈਕ ਅੱਪ ਕੀਤਾ ਗਿਆ ਅਤੇ ਟਰੱਸਟ ਵੱਲੋਂ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਕੈਂਪ ਵਿੱਚ ਈ.ਸੀ.ਜੀ ਅਤੇ ਹੱਡੀਆਂ ਚੈਕ ਕਰਨ ਦੇ ਮੁਫਤ ਟੈਸਟ ਵੀ ਕੀਤੇ ਗਏ। ਕੈਂਪ ਦਾ ਉਦਘਾਟਨ ਸ਼੍ਰੀ ਪ੍ਰਸ਼ੋਤਮ ਕਾਂਸਲ ਪ੍ਰਧਾਨ ਨਗਰ ਕੌਂਸਲ ਵੱਲੋਂ ਕੀਤਾ ਗਿਆ, ਜਿਹਨਾਂ ਨੇ ਟਰੱਸਟ ਦੇ ਇਸ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਮਾਨਵਤਾ ਦੀ ਸਹੀ ਸੇਵਾ ਕਿਹਾ।
ਅਗਰਵਾਲ ਟਰੱਸਟ ਦੇ ਚੇਅਰਮੈਨ ਡਾ. ਰਾਕੇਸ਼ ਸਿੰਗਲਾ ਨੇ ਆਏ ਡਾਕਟਰਾਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਟਰੱਸਟ ਹਰ ਸਾਲ ਮੁਫਤ ਮੈਡੀਕਲ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਕਰਨ ਲਈ ਤੱਤਪਰ ਰਹੇਗਾ। ਆਪ ਨੇ ਲੋਕਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਬਦਲੇ ਸਭਨਾਂ ਦਾ ਧੰਨਵਾਦ ਵੀ ਕੀਤਾ।ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਜਸਜੋਤ ਸਿੰਘ ਗਰਚਾ ਨੇ ਲੋਕਾਂ ਨੂੰ ਸਾਦਾ ਭੋਜਨ ਤੇ ਸਾਫ ਸੁਥਰੇ ਵਾਤਾਵਰਣ ਵਿੱਚ ਵਿਚਰਨ ਦੀ ਲੋੜ `ਤੇ ਜ਼ੋਰ ਦਿੱਤਾ।ਟਰੱਸਟ ਵੱਲੋਂ ਆਏ ਮਹਿਮਾਨਾਂ `ਤੇ ਡਾਕਟਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ `ਤੇ ਸ਼੍ਰੀ ਅਸ਼ਵਨੀ ਧੀਰ ਐਮ.ਸੀ., ਅੱਗਰਵਾਲ ਟਰੱਸਟ ਦੇ ਪ੍ਰਧਾਨ ਦੇਵ ਰਾਜ ਬਾਂਸਲ, ਜਨਰਲ ਸੱਕਤਰ ਰਤਨ ਦੇਵ, ਖਜਾਨਚੀ ਡਾ. ਦੇਵ ਰਾਜ ਗਰਗ, ਸਰਪ੍ਰਸਤ ਬ੍ਰਿਜ ਭੂਸ਼ਨ ਗਰਗ, ਸੀਨੀਅਰ ਮੀਤ ਪ੍ਰਧਾਨ ਵਾਸਦੇਵ ਆਰੀਆ, ਐਡਵੋਕੇਟ ਰਾਜੀਵ ਚੌਧਰੀ, ਹਰਸ਼ ਕੁਮਾਰ ਆਦਿ ਤੋਂ ਇਲਾਵਾ ਮੰਚ ਸੰਚਾਲਨ ਕਰਦਿਆਂ ਸੇਵਾ ਮੁਕਤ ਡੀ.ਪੀ.ਆਰ.ਓ. ਮਨਜੀਤ ਸਿੰਘ ਬਖਸ਼ੀ ਵੱਲੋਂ ਸਮੇਂ-ਸਮੇਂ ਸਿਰ ਅੱਗਰਵਾਲ ਟਰੱਸਟ ਵੱਲੋਂ ਜਿੱਥੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ, ਉੱਥੇ ਹੀ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਵੀ ਕੀਤਾ ਗਿਆ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media