ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਵਜੀਫੇ ਵੰਡੇ ਗਏ ਹਨ।ਬਰਾਂਚ ਮੈਨੇਜਰ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਨਰਾ ਵਿੱਦਿਆ ਜਯੋਤੀ ਸਕੀਮ ਅਧੀਨ ਐਸ.ਸੀ.,ਬੀ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਤ 6 ਜਰੂਰਤਮੰਦ ਵਿਦਿਆਰਥਣਾਂ ਨੂੰ ਬੈਂਕ ਵੱਲੋਂ ਵਜੀਫੇ ਦਿੱਤੇ ਗਏ ਹਨ।ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀਆਂ 5ਵੀਂ ਤੋਂ 7ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨੂੰ 2500 ਰੁਪਏ ਪ੍ਰਤੀ ਵਿਦਿਆਰਥਣ ਅਤੇ 8ਵੀਂ ਤੋਂ 10ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨੂੰ 5000 ਰੁਪਏ ਪ੍ਰਤੀ ਵਿਦਿਆਰਥਣ ਵਜ਼ੀਫਾ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਨੂੰ ਹੋਰ ਬੇਹਤਰ ਬਣਾ ਕੇ ਸਮਾਜ ਵਿੱਚ ਚੰਗਾ ਨਾਮ ਖੱਟ ਸਕਣ।ਇਸ ਮੌਕੇ ਭਾਗੀਰਥ ਲਾਲ ਕਾਲੀਆ ਪ੍ਰਿੰਸੀਪਲ, ਅਕਾਸ਼ਦੀਪ, ਪਵਨ ਜਿੰਦਲ, ਨੇਹਾ ਗਰਗ, ਸੁਮਿਤ ਸਿੰਘ, ਨੀਲਮ, ਨੀਰੂ ਅਤੇ ਕੁਸਮ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media