Friday, September 25, 2026

ਵਿਰਸਾ ਵਿਹਾਰ ਵਿਖੇ ਹਿੰਦ-ਪਾਕਿ ਦੋਸਤੀ, ਕਲਾ ਤੇ ਕਲਾਕਾਰਾਂ ਦੇ ਵਿਸ਼ੇ `ਤੇ ਸੈਮੀਨਾਰ ਅੱਜ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਅਜੋਕਾ ਥੀਏਟਰ ਲਾਹੌਰ, ਵਿਰਸਾ ਵਿਹਾਰ ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ, ਫੋਰਲੋਰ ਰਿਸਰਚ ਅਕਾਦਮੀ ਵੱਲੋਂ ਨਾਰੀ ਚੇਤਨਾ ਮੰਚ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਅੱਖਰ ਕਾਵਿ ਕਬੀਲਾ, ਨਾਰੀ ਚੇਤਨਾ ਮੰਚ, ਤਰਕਸ਼ੀਲ ਸੁਸਾਇਟੀ, ਸੀ.ਪੀ.ਆਈ, ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ, ਹਾਸ਼ਮ ਸ਼ਾਹ ਯਾਦਗਾਰੀ ਫਾਊਂਡੇਸ਼ਨ, ਕੇਂਦਰੀ ਪੰਜਾਬੀ ਲੇਖਕ ਸਭਾ, ਵਿਰਾਸਤ ਟਰੱਸਟ ਅਜਨਾਲਾ, ਅਤੇ ਜਮਹੂਰੀ ਅਧਿਕਾਰ ਸਭਾ ਆਦਿ ਸਹਿਯੋਗੀ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ 20 ਮਾਰਚ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਨਾਨਕ ਸਿੰਘ ਸੈਮੀਨਾਰ ਹਾਲ, ਵਿਰਸਾ ਵਿਹਾਰ ਵਿਖੇ ਹਿੰਦ-ਪਾਕਿ ਦੋਸਤੀ, ਸਾਹਿਤਕਾਰਾਂ, ਕਲਾ ਅਤੇ ਕਲਾਕਾਰਾਂ ਦਾ ਰੋਲ ਵਿਸ਼ੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਸੈਮੀਨਾਰ ਮੌਕੇ ਅਜੋਕਾ ਥੀਏਟਰ ਲਾਹੌਰ ਦੇ ਡਾਇਰੈਕਟਰ ਮਦੀਹਾ ਗੌਹਰ, ਸਤਨਾਮ ਸਿੰਘ ਮਾਣਕ, ਪ੍ਰਾਣ ਨਵਲ, ਸ਼ਾਹਿਦ ਨਦੀਮ, ਊਸ਼ਾ ਗਾਂਗੂੰਲੀ, ਜਤਿੰਦਰ ਬਰਾੜ, ਕੇਵਲ ਧਾਲੀਵਾਲ, ਸ਼ਾਹਿਦ ਨਦੀਮ ਆਦਿ ਸ਼ਖਸ਼ੀਅਤਾਂ ਆਪਣੇ ਵਿਚਾਰ ਪੇਸ਼ ਕਰਨਗੀਆਂ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply