Thursday, September 3, 2026

ਏਕਮ ਸਾਹਿਤ ਮੰਚ ਤੇ ਵਿਰਸਾ ਵਿਹਾਰ ਸਾਹਿਤ ਮੰਚ ਵਲੋਂ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਨਾਲ ਰੂ-ਬ-ਰੂ

PPN1903201712ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ)  ਏਕਮ ਸਾਹਿਤ ਮੰਚ ਅਤੇ ਵਿਰਸਾ ਵਿਹਾਰ ਸਾਹਿਤ ਮੰਚ ਵਲੋਂ ਉੁੱਘੇ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਨਾਲ ਰੂ-ਬ-ਰੂ ਕਰਵਾਇਆ ਗਿਆ।ਡਾ. ਕੈਰੋਂ ਨੇ ਸਭਿਆਚਾਰਕ ਤੇ ਸਾਹਿਤਕ ਰਚਨਾਵਾਂ ਤੋਂ ਇਲਾਵਾ ਅਲੋਚਨਾ ਪ੍ਰਣਾਲੀਆਂ ਨੂੰ ਬਹੁਤ ਆਸਾਨੀ ਨਾਲ ਸਮਝਾਣ ਵਾਲਾ ਮਹੱਤਪੂਰਨ ਕੰਮ ਕੀਤਾ ਹੈ।ਨਾਟ ਪ੍ਰਸੰਗ ਦੇ ਸੰਚਾਲਕ ਡਾ. ਜਗਦੀਸ਼ ਸਿੰਘ ਨੇ ਡਾ. ਕੈਰੋਂ ਦੀ ਜ਼ਿੰਦਗੀ ਨਾਲ ਜੋੜ ਕੇ ਸੰਤਾਲੀ ਦੀ ਵੰਡ, ਜਗੀਰਦਾਰੀ ਪਰਿਵਾਰਾਂ ਦੇ ਰਹਿਣ ਸਹਿਣ ਨੂੰ ਬਿਆਨ ਕੀਤਾ। ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਕੈਰੋਂ ਵਿਚਾਰਧਾਰਾ ਦੀ ਜਿੰਦਗੀ ਹੈ ਤੇ ਸਾਡੀ ਤਲਾਸ਼ ਦਾ ਨਾਂ ਹੈ।
ਇਸ ਪੋ੍ਰਗਰਾਮ ਵਿਚ ਸਟੇਜ਼ ਨੂੰ ਏਕਮ ਸਾਹਿਤ ਮੰਚ ਦੇ ਜਨਰਲ ਸੈਕਟਰੀ ਡਾ. ਲਖਵਿੰਦਰ ਸਿੰਘ ਗਿੱਲ ਨੇ ਐਂਕਰ ਵਜੋਂ ਨਿਭਾਉਂਦਿਆ ਕੈਰੋਂ ਦੀ ਬਟਪੱਖੀ ਸਾਹਿਤਕਾਰ ਹੋਣ ਦੀ ਜਾਣਕਾਰੀ ਦਿੱਤੀ।ਡਾ. ਰਵਿੰਦਰ ਹੋਰਾਂ ਨੇ ਡਾ. ਕੈਰੋਂ ਹੋਰਾਂ ਦੇ ਸਾਹਿਤਕ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ. ਕੈਰੋਂ ਹੋਰਾਂ ਦੀ ਨਵੀਂ ਕਿਤਾਬ “ਮਾਝੇ ਦੇ ਮੋਤੀ” ਆ ਰਹੀ ਹੈ। ਇਸ ਤੋਂ ਇਲਾਵਾ ਡਾ. ਰਵਿੰਦਰ ਨੇ ਕੈਰੋਂ ਹੋਰਾਂ ਤੇ ਲਿਖਿਆ ਸ਼ਬਦ ਚਿੱਤਰ ਪੜਿਆ।
ਇਸ ਮੋਕੇ ਏਕਮ ਸਾਹਿਤ ਮੰਚ ਦੇ ਪ੍ਰਧਾਨ ਮੈਡਮ ਅਰਵਿੰਦਰ ਸੰਧੂ, ਜਨਰਲ ਸੈਕਟਰੀ ਡਾ. ਲਖਵਿੰਦਰ ਸਿੰਘ ਗਿੱਲ, ਡਾ. ਸਤਨਾਮ ਰੰਧਾਵਾ, ਡਾ. ਸੁਨੀਤਾ ਸ਼ਰਮਾ, ਮੈਡਮ ਜਸਪਾਲ ਕੌਰ, ਸਿਮਰਜੀਤ ਗਿੱਲ, ਡਾ ਵਿਸ਼ਾਲ, ਕਮਲ ਗਿੱਲ, ਡਾ. ਹਰਜੀਤ ਬੱਲ, ਡਾ. ਵਿਕਰਮ, ਦੀਪ ਦਵਿੰਦਰ, ਗੁਰਬਾਜ਼ ਛੀਨਾ, ਭੁਪਿੰਦਰ ਪ੍ਰੀਤ, ਵਿਪਨ, ਡਾ. ਇਕਬਾਲ ਸੋਂਦ, ਸਰਬਜੀਤ ਸੰਧੂ, ਡਾ. ਵਿਕਰਮਜੀਤ, ਭੁਪਿੰਦਰ ਪ੍ਰੀਤ, ਰਮੇਸ਼ ਯਾਦਵ ਤੋਂ ਇਲਾਵਾ ਹੋਰ ਬੁਧੀਜੀਵੀ ਤੇ ਵਿਦਵਾਨ ਵੀ ਮੋਜੂਦ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply