ਪੱਟੀ, 20 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਪਿੰਡ ਰਟੋਲ ਵਿੱਖੇ ਮੀਟਿੰਗ ਰੱਖੀ ਗਈ ਜੋ ਕਿ ਇੱਕ ਰੈਲੀ ਦਾ ਰੂਪ ਧਾਰ ਲਿਆ, ਜਿਸ ਵਿੱਚ ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ, ਫਿਰੋਜਪੁਰ ਜਿਲ੍ਹਿਆਂ ਦੇ ਯੂਥ ਵਰਕਰਾਂ ਨੇ ਹਿੱਸਾ ਲਿਆ।ਮੰਗਤ ਰਾਮ ਮਾਹਲਾ ਰਾਸ਼ਟਰੀ ਸ਼ਾਹਸ ਮੱਲ ਸਾਂਸੀ ਸਮਾਜ ਸੰਘ (ਰਜ਼ਿ.) ਪ੍ਰਧਾਨ ਇੰਡੀਆ ਅਤੇ ਪ੍ਰੇਮ ਕੁਮਾਰ ਹਿਮਤਾ ਚੀਫ ਐਡਵਾਈਜਰ ਪੰਜਾਬ, ਅਸ਼ਵਨੀ ਕੁਮਾਰ ਮਾਹਲਾ ਪੰਜਾਬ ਪ੍ਰਧਾਨ, ਗੁਰਪ੍ਰੀਤ ਸਿੰਘ ਮਾਹਲਾ ਜ਼ੀਰਾ ਯੂਥ ਪ੍ਰਧਾਨ ਪੰਜਾਬ ਵਿਸ਼ੇਸ਼ ਤੋਰ `ਤੇ ਪਹੁੰਚੇ।ਮੰਗਤ ਰਾਮ ਮਾਹਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਹੋਇਆਂ ਕਿਹਾ ਕਿ ਸਾਂਸੀ ਕੌਮ ਦਾ ਬਹੁਤ ਵੱਡਾ ਇਤਿਹਾਸ ਹੈ। ਸਾਂਸੀ ਕੌਮ ਵਿੱਚੋਂ ਕਈ ਯੋਧਿਆਂ ਨੇ ਜਨਮ ਲਿਆ, ਜਿੰਨ੍ਹਾਂ ਨੇ ਗਰੀਬ ਬੇਸਹਾਰਾ ਦੀ ਮਦਦ ਕੀਤੀ ਹੈ।ਉਹਨਾ ਨੇ ਨਾਲ ਹੀ ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਦੇ ਸਾਰੇ ਮੈਬਰਾਂ ਵੱਲੋ ਖੁਨਦਾਨ ਕਮੇਟੀ ਬਨਾਉਣ ਦਾ ਐਲਾਨ ਕੀਤਾ ਤੇ ਹੀਰਾ ਲਾਲ ਮਾਹਈਆਂ ਤੇ ਸੋਨੂੰ ਬੀਹਡੂ ਆਦਿ ਮੈਬਰਾਂ ਨੂੰ ਸਮਾਨਿਤ ਕੀਤਾ।ਹੀਰਾ ਲਾਲ ਮਾਹਈਆ ਨੇ ਬੋਲਦੇ ਹੋਏ ਕਿਹਾ ਕਿ ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਬਹੁਤ ਜਲਦੀ ਹੀ ਸਮਾਜ ਸੇਵਾ ਦੇ ਕਾਰਜ ਸ਼ੁਰੂ ਕੀਤੇ ਜਾਣਗੇ।ਇਸ ਮੋਕੇ ਤੇ ਮੇਜਰ ਸਿੰਘ ਪੱਟੀ, ਕਰਮ ਸਿੰਘ ਭੱਟੀ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ ਖਾਰਾ,ਰੋਸ਼ਨ ਸਿੰਘ ਮਾਹਲਾ, ਹਰਜੀਤ ਸਿਦਕੀ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਾਹਿਬ ਸਿੰਘ, ਤਿਲਕ ਸਿੰਘ ਬੀਹਡੂ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media