ਪੱਟੀ, 20 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਅੱਖਾਂ ਦੇ ਇਲਾਜ ਅਤੇ ਅੱਖਾਂ ਦਾਨ ਪ੍ਰਤੀ ਜਾਗਰੁਕ ਕਰਨ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਸੋਸਾਇਟੀ ਪੱਟੀ ਵੱਲੋਂ 10ਵਾਂ ਅੱਖਾਂ ਦਾ ਫ੍ਰੀ ਕੈਂਪ ਯੰਗ ਰਾਮਾ ਕ੍ਰਿਸ਼ਨਾ ਕਲੱਬ ਪੱਟੀ ਵਿੱਖੇ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਸਮਾਜ ਸੇਵਕ ਵਿਨੋਦ ਕੁਮਾਰ ਸ਼ਰਮਾ ਨੇ ਰਿਬਨ ਕੱਟ ਕੇ ਕੀਤਾ। ਇਸ ਮੋਕੋ ਲੁਧਿਆਣੇ ਦੇ ਸ਼ੰਕਰਾ ਆਈ ਕੈਅਰ ਸੈਂਟਰ ਦੇ ਮਾਹਿਰ ਡਾਕਟਰਾਂ ਵੱਲੋ ਇੱਕ ਹਜਾਰ ਦੇ ਕਰੀਬ ਮਰੀਜਾਂ ਦਾ ਚੈਅਕੱਪ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਕਿਹਾ ਕਿ ਇਸ ਕੈਂਪ ਦੌਰਾਨ ਲੋੜਵੰਦ ਮਰੀਜਾਂ ਨੂੰ ਫ੍ਰੀ ਦਵਾਈਆਂ ਤਕਸੀਮ ਕਤਿੀਆਂ ਗਈਆਂ ਅਤੇ 250 ਲੋੜਵੰਦ ਮਰੀਜਾਂ ਦੀ ਚੋਣ ਕੀਤੀ ਗਈ। ਜਿਹਨਾਂ ਦੇ ਆਪਰੇਸ਼ਨ ਸ਼ੰਕਰਾ ਆਈ ਕੈਅਰ ਸਂੈਟਰ ਲੁਧਿਆਣਾ ਵਿਖੇ ਸੁਸਾਇਟੀ ਵੱਲੋ ਬਿਲਕੁਲ ਫ੍ਰੀ ਉਚ ਤਕਨੀਕ ਰਾਹੀ ਵਧੀਆ ਕਵਾਲਟੀ ਦੇ ਲੈਂਜ ਪੁਵਾ ਕੇ ਕਰਵਾਏ ਜਾਣਗੇ।ਇਸ ਮੋਕੇ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ, ਸਰਪ੍ਰੀਤ ਸਿੰਘ, ਡਾਕਟਰ ਹਰਬੰਸ ਸਿੰਘ, ਪਿ੍ਰੰਸੀਪਲ ਤਰਲੋਚਨ ਸਿੰਘ ਭੱਲਾ, ਹਰੀਸ਼ ਧਵਨ, ਸਤਨਾਮ ਸਿੰਘ, ਸੋਭਾ ਸਿੰਘ, ਵਿਸ਼ਾਲ ਜੋਨ, ਸਿਕੰਦਰ ਸੋਨੀ, ਸੰਜੀਵ ਸੂਦ, ਗੋਰਵ ਪਾਠਕ, ਪ੍ਰਦੀਪ ਸਿੰਘ ਸਭਰਾ, ਗੁਰਪ੍ਰੀਤ ਚੋਪੜਾ, ਨਵਰੂਪ ਸੰਧੂ, ਬੰਟੀ ਬਧਵਾਰ ਅਤੇ ਪਿੰਸ ਧੁੰਨਾ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media