ਚੌਂਕ ਮਹਿਤਾ, 20 ਮਾਰਚ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਸ੍ਰੀ ਗੁਰੂ ਗੌਬਿੰਦ ਸਿੰਘ ਜੀ ਯਾਦਗਾਰੀ 23 ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਭੋਏਵਾਲ ਵਿਖੇ 23 ਮਾਰਚ ਤੋ ਸ਼ੁਰੂ ਹੋ ਰਿਹਾ ਹੈ।ਇਸ ਮੌਕੇ ਯੰਗ ਫਾਰਮਰ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਤੇ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਚਾਰ ਰੋਜਾ ਟੂਰਨਾਮੈਂਟ ਜੋ ਕਿ 23 ਮਾਰਚ ਤੋ ਸ਼ੁਰੂ ਹੋ ਰਿਹਾ ਹੈ ਜਿਸ ਦਾ ਫਾਈਨਲ 26 ਮਾਰਚ ਨੂੰ ਹੋਵੇਗਾ ਜਿਸ ਵਿੱਚ ਪੰਜਾਬ ਦੀਆਂ ਨਾਮਵਾਰ ਟੀਮਾਂ ਹਿੱਸਾ ਲੈਣਗੀਆ ਤੇ ਜਿੱਤਣ ਵਾਲੀਆ ਟੀਮਾਂ ਨੂੰ ਭਾਰੀ ਨਗਦ ਰਾਸ਼ੀਆਂ ਦੇ ਇਨਾਮ ਦੇ ਨਿਵਾਜਿਆ ਜਾਵੇਗਾ।ਟੂਰਨਾਮੈਂਟ ਨੂੰ ਕਰਵਾਉਣ ਲਈ ਅੇਨ.ਆਰ.ਆਈ ਵੀਰ ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਮੁਹਬਤ ਸਿੰਘ, ਸੋਨੂੰ ਆਦਿ ਨਾਮਵਾਰ ਸ਼ਖਸੀਅਤਾਂ ਤੇ ਇਲਾਕਾ ਸਹਿਯੋਗੀਆ ਤੇਜਿੰਦਰਪਾਲ ਸਿੰਘ ਲਾਡੀ ਮੈਂਬਰ ਜਿਲਾ ਯੋਜਨਾ ਬੋਰਡ, ਅਮਰੀਕ ਸਿੰਘ ਪੰਜਾਬ ਪੁਲਿਸ, ਹਰਪ੍ਰੀਤ ਸਿੰਘ ਹੈਪੀ ਪੰਜਾਬ ਪੁਲਿਸ, ਹਰਜਿੰਦਰ ਸਿੰਘ ਜੱਜ, ਸੁਖਵੰਤ ਸਿੰਘ ਸਾਬਕਾ ਸਰਪੰਚ, ਸੁਖਜਿੰਦਰ ਸਿੰਘ, ਮਹਿੰਦਰ ਸਿੰਘ, ਡਾ. ਲਖਬੀਰ ਸਿੰਘ ਆਦਿ ਪਿੰਡ ਵਾਸੀਆ ਦਾ ਵਿਸ਼ੇਸ਼ ਯੋਗਦਾਨ ਹੈ।ਇਸ ਸਮੇ ਕਲੱਬ ਮੈਂਬਰ ਮੰਗਪ੍ਰੀਤ ਸਿੰਘ, ਸਤਬੀਰ ਸਿੰਘ, ਕਰਮਜੀਤ ਸਿੰਘ, ਅਜੇ, ਅਮ੍ਰਿੰਤ, ਹਰਮਨ, ਸਿਮਰ ਆਦਿ ਮੈਂਬਰ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media