ਫਾਜ਼ਿਲਕਾ, 20 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਵਿਭਾਗ ਪੰਜਾਬ ਵੱਲੋਂ ਹਰ ਸਾਲ 20 ਮਾਰਚ ਨੂੰ ਵਿਸ਼ਵ ਓਰਲ ਹੈਲਥ ਡੇ ਮਨਾਇਆ ਜਾਂਦਾ ਹੈ। ਇਸੇ ਸੰਬੰਧ ’ਚ ਅੱਜ ਸਿਵਲ ਹਸਪਤਾਲ ਫਾਜ਼ਿਲਕਾ ’ਚ ਸਿਲਵ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ’ਚ ਇਹ ਦਿਨ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਡਾ. ਸੁਰਿੰਦਰ ਕੁਮਾਰ ਨੇ ਜਾਗਰੂਕਤਾ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਕਿਹਾ ਤੰਬਾਕੂ ਨੋਸ਼ੀ ਅਤੇ ਹੋਰ ਦੂਜੇ ਖਾਣ ਵਾਲੇ ਤੰਬਾਕੂ ਪਦਾਰਥਾਂ ਦੇ ਪ੍ਰਯੋਗ ਕਰਨ ਨਾਲ ਮੂੰਹ ਦਾ ਕੈਂਸਰ ਹੋਣ ਦਾ ਖ਼ਤਰਾ 90 ਪ੍ਰਤੀਸ਼ਤ ਵੱਧ ਜਾਂਦਾ ਹੈ। ਜ਼ਰੂਰਤ ਹੈ ਕਿ ਅਸੀਂ ਆਪ ਵੀ ਜਾਗਰੂਕ ਹੋਈਏ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰੀਏ। ਤੰਬਾਕੂ ਪਦਾਰਥਾਂ ਦੇ ਸੇਵਨ ਤੋਂ ਗੁਰੇਜ਼ ਕਰੀਏ ਅਤੇ ਨਾਲ ਹੀ ਮੂੰਹ ’ਚ ਕਿਸੇ ਵੀ ਕਿਸਮ ਦੇ ਜ਼ਖਮ ਆਦਿ ਹੋਣ ’ਤੇ ਜਲਦੀ ਡਾਕਟਰ ਕੋਲੋਂ ਆਪਣੀ ਜਾਂਚ ਕਰਾਈਏ। ਇਸ ਮੌਕੇ ਜ਼ਿਲ੍ਹਾ ਡੈਂਟਲ ਅਫਸਰ ਡਾ. ਅਨੀਤਾ ਕਟਾਰੀਆ ਨੇ ਕਿਹਾ ਕਿ ਦੰਦਾਂ ਦੀ ਇੱਕ ਹੋਰ ਵੱਡੀ ਸਮਸਿਆ ਹੈ ਫਲੋਰੋਸਿਸ । ਜਦੋਂ ਪਾਣੀ ’ਚ ਇਸਦੀ ਮਾਤਰਾ ਵੱਧ ਹੁੰਦੀ ਹੈ ਤਾਂ ਦੰਦਾਂ ਦੇ ਰੋਗ ਜ਼ਿਆਦਾ ਲੱਗਦੇ ਹਨ। ਇਸ ਤੋਂ ਬਚਣ ਲਈ ਕੈਲਸ਼ੀਅਮ ਅਤੇ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ ਅਤੇ 8 ਸਾਲ ਤੋਂ ਛੋਟੇ ਬੱਚਿਆਂ ਨੂੰ ਬਿਨਾ ਫਲੋਰਾਈਡ ਵਾਲਾ ਪੇਸਟ ਵਰਤਣਾ ਚਾਹੀਦਾ ਹੈ। ਇਸ ਮੌਕੇ ਐਸਐਮਓ ਡਾ. ਰਾਜੇਸ਼ ਸ਼ਰਮਾ ਨੇ ਕਿਹਾ ਦੰਦਾਂ ਦਾ ਰੈਗੂਲਰ ਚੈਕ ਅਪ ਬਹੁਤ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡਿਆ ਅਫਸਰ ਅਨਿਲ ਧਾਮੂ ,ਡਾ ਜਪਨੀਤ ਸੰਧੂ, ਡਾ ਐਡੀਸਨ ਏਰਿਕ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media