Wednesday, September 30, 2026

ਗੁਰੂ ਨਗਰੀ ਵਿੱਚ 14 ਰਾਜਾਂ ਦੇ ਨੌਜਵਾਨ ਰਾਸ਼ਟਰੀ ਏਕਤਾ ਕੈਂਪ ਅਰੰਭ

PPN2003201718 ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਨਹਿਰੂ ਯੁਵਾ ਕਂੇਦਰ (ਪੰਜਾਬ) ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੈਮਸਨ ਮਸੀਹ ਦੀ ਅਗਵਾਈ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿਰਸਾ ਵਿਹਾਰ ਵਿਖੇ ਅੱਜ 20 ਮਾਰਚ  ਤੋਂ 24 ਮਾਰਚ 2017 ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਝਾਰਖੰਡ, ਤਾਮਿਲਨਾਡੂ, ਆਸਾਮ, ਉੜੀਸਾ, ਉਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ  ਤੋਂ 250 ਨੌਜਵਾਨ ਭਾਗ ਲੈ ਰਹੇ ਹਨ। ਕੈਂਪ ਦੇ ਆਯੋਜਕ ਸ੍ਰੀ ਸੈਮਸਨ ਮਸੀਹ ਜੀ ਜ਼ਿਲਾ ਯੂਥ ਕੋਆਰਡੀਨੇਟਰ, ਅੰਮ੍ਰਿਤਸਰ ਨੇ ਇਸ ਕੈਂਪ ਦੇ ਉਦੇਸ਼ਾਂ ਅਤੇ ਨਿਯਮਾਂ ਤੇ ਚਾਨਣਾ ਪਾਇਆ ਅਤੇ ਪ੍ਰਤੀਭਾਗੀਆਂ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ।
ਕੈਂਪ ਦੇ ਮੁੱਖ ਉਦਘਾਟਨ ਸ੍ਰੀ ਯੋਗਿੰਦਰ, ਚੌਧਰੀ, ਕਮਿਸ਼ਨਰ, ਇਨਕਮ ਟੈਕਸ ਅੰਮ੍ਰਿਤਸਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ  ਇਸ ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਦਾ ਦੇਸ਼ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਭਾਰਤ ਦੁਨੀਆ ਦਾ ਇੱਕ ਉਹ ਮੁਲਕ ਹੈ ਜਿਸ ਵਿੱਚ 29 ਰਾਜ, 638596  ਪਿੰਡ, 3000 ਜਾਤੀਆਂ ਤੇ ਜਨ-ਜਾਤੀਆਂ, 398 ਬੋਲੀਆਂ, 22 ਸੰਵਿਧਾਨਿਕ ਭਾਸ਼ਾਵਾਂ ਹਨ। ਇਸ ਦੇ ਨਾਲ ਹੀ ਸੱਭਿਆਚਾਰਕ ਅਤੇ ਖਾਣ-ਪੀਣ ਦੀ ਵੀ ਵਿਭਿੰਨਤਾ ਹੈ। ਇਸ ਲਈ ਭਾਰਤ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਦੇ ਇੱਕ ਅਖੰਡ ਭਾਰਤ ਦੇ ਰੂਪ ਵਿੱਚ ਇੱਕ ਵਿਸ਼ਵ ਵਿੱਚ ਆਪਣੀ ਏਕਤਾ, ਅਖੰਡਤਾ, ਆਪਸੀ ਭਾਈਚਾਰਕ ਸਾਂਝ ਲਈ ਇੱਕ ਰੋਲ ਮਾਡਲ ਬਨਣਾ ਹੈ ਕਿਉਂਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਾਣ ਰੱਖਦਾ ਹੈ। ਇਸੇ ਹੀ ੳੇਦੇਸ਼ ਦੇ ਨਾਲ ਭਾਰਤ ਦੇ ਨੌਜਵਾਨ ਵਰਗ ਵਿੱਚ ਰਾਸ਼ਟਰੀ ਏਕਤਾ, ਆਪਸੀ ਸਦਭਾਵ, ਸੱਭਿਆਚਾਰਕ ਸਾਂਝ ਅਤੇ ਅਮੀਰ ਵਿਰਸੇ ਆਦਿ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨਾ ਹੈ।PPN2003201719
ਸ੍ਰੀ ਮਸੀਹ ਜੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਰਾਜਾਂ ਦੇ ਲੋਕ-ਨਾਚਾਂ, ਲੋਕ-ਗੀਤਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਆਪਸੀ ਭਾਈਚਾਰਕ ਸਾਂਝ ਤੇ ਅਧਾਰਿਤ ਸੈਮੀਨਾਰ, ਵਚਾਰ ਗੋਸ਼ਟੀਆ ਸ਼ਾਂਤੀ ਯਾਤਰਾ ਆਦਿ ਦਾ ਆਯੋਜਨ ਕੀਤਾ ਜਾਵੇਗਾ।ਇਸ ਦੇ ਨਾਲ ਹੋਰ ਵਿਸ਼ਿਆਂ ਜਿਵੇਂ ਕਿ ਭਰੂਣ ਹੱਤਿਆ, ਨਸ਼ਿਆਂ, ਏਡਜ਼, ਵਾਤਾਵਰਣ ਆਦਿ ਉੱਤੇ ਚਰਚਾ ਕੀਤੀ ਜਾਵੇਗੀ। ਕੈਂਪ ਵਿੱਚ ਮੈਡਮ ਮਨਦੀਪ ਸਿੰਘ, ਪ੍ਰਿੰਸੀਪਲ, ਸੁਰਿੰਦਰ ਸਿੰਘ, ਦੁਰਗਾ ਦਾਸ, ਮਹਾਂਬੀਰ  ਸਿੰਘ, ਸੰਦੀਪ ਕੌਰ, ਸੁਰਿੰਦਰ ਕਲੀ, ਅਨਿਲ, ਗੁਰਦਾਸ, ਮਨਪ੍ਰੀਤ ਕੌਰ, ਗੀਤਾ, ਹਰਵਿੰਦਰ ਕੌਰ, ਰਮਨਦੀਪ ਕੌਰ, ਰੋਬਨਜੀਤ ਸਿੰਘ, ਯੁਵਰਾਜ ਸਿੰਘ, ਪੀਟਰ ਮਸੀਹ, ਸਤਨਾਮ ਸਿੰਘ, ਗੁਲਾਬ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਆਪਣਾ ਯੋਗਦਾਨ ਦਿੱਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply