ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਇੰਗਲੈਂਡ ਵਾਸੀ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਵਰਲਡ ਕੈਂਸਰ ਕੇਅਰ ਦੁਆਰਾ ਸੰਚਾਲਿਤ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੁਆਰਾ ਐਨ.ਆਰ.ਆਈ. ਹਰਨੇਕ ਸਿੰਘ ਵੜੈਚ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਭਾਈ ਬਖਤੌਰ ਦੇ ਸਰਕਾਰੀ ਹਾਈ ਸਕੂਲ ਵਿਖੇ ਇੱਕ ਕੈਂਸਰ ਚੈਕਅਪ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਆਯੋਜਿਤ ਕੀਤਾ ਗਿਆ।ਜਿਸ ਵਿੱਚ ਨਜਦੀਕੀ ਪਿੰਡਾਂ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ 576 ਵਿਅਕਤੀਆਂ ਨੇ ਕੈਂਸਰ ਦੀ ਜਾਂਚ ਕਰਵਾਈ। ਕੈਂਪ ਦੌਰਾਨ ਕੈਂਸਰ ਮਾਹਿਰ ਡਾ. ਸੁਰੇਸ਼, ਡਾ. ਗੁਲਸ਼ਨ ਅਤੇ ਡਾ. ਨਵਨੀਤ ਕੌਰ ਨੇ ਆਪਣੀ ਟੀਮ ਸਮੇਤ ਸੇਵਾਵਾਂ ਨਿਭਾਈਆਂ। ਕੈਂਪ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ ਸਿੱਧੂ ਅਤੇ ਕੈਂਪ ਇੰਚਾਰਜ਼ ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਂਪ ਦੌਰਾਨ ਹਾਜਰੀਨ ਨੂੰ ਕੈਂਸਰ ਰੋਗ ਦੇ ਲੱਛਣਾਂ, ਪ੍ਰਭਾਵਾਂ ਅਤੇ ਬਚਾਅ ਸਬੰਧੀ ਫਿਲਮਾਂ ਵੀ ਦਿਖਾਈਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਹਰ ਸਾਲ 10 ਲੱਖ ਲੋਕ ਕੈਂਸਰ ਨਾਲ ਪੀੜਤ ਹੋ ਜਾਂਦੇ ਹਨ ਅਤੇ ਹਰ ਸਾਲ ਕਰੀਬ 5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।ਵਰਲਡ ਕੈਂਸਰ ਕੇਅਰ ਸੰਸਥਾ ਹੁਣ ਤੱਕ ਭਾਰਤ ਦੇ 7400 ਪਿੰਡਾਂ ਵਿੱਚ ਕੈਂਪ ਲਗਾ ਚੁੱਕੀ ਹੈ ਅਤੇ ਅਗਲੇ 3 ਸਾਲਾਂ ਵਿੱਚ 2500 ਹੋਰ ਕੈਂਪ ਲਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸ ਕੈਂਪ ਦੀ ਦੇਖਰੇਖ ਵੀਰਪਾਲ ਕੌਰ ਦੁਆਰਾ ਕੀਤੀ ਗਈ ਜਦਕਿ ਕੈਪਟਨ ਬਲਵੀਰ ਸਿੰਘ, ਸੋਹਣ ਲਾਲ ਸ਼ਰਮਾ, ਬੂਟਾ ਸਿੰਘ ਸਿੱਧੂ ਸਾਬਕਾ ਬੈਂਕ ਮੈਨੇਜਰ, ਕੁਲਵੀਰ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਦੀ ਮੁੱਖ ਅਧਿਆਪਕਾ ਕਿਰਨਜੀਤ ਕੌਰ ਸਮੇਤ ਸਮੂਹ ਸਟਾਫ, ਰਾਜਵਿੰਦਰ ਸਿੰਘ, ਜਗਜੀਤ ਸਿੰਘ, ਭੁਪਿੰਦਰ ਸਿੰਘ, ਓਂਕਾਰ ਸਿੰਘ, ਸੰਦੀਪ ਕੁਮਾਰ, ਰਾਕੇਸ਼ ਕੁਮਾਰ, ਵਿੰਦਰਪਾਲ ਕੌਰ, ਗੁਰਜੀਵਨ ਕੌਰ ਆਦਿ ਦੁਆਰਾ ਭਰਪੂਰ ਸਹਿਯੋਗ ਕੀਤਾ ਗਿਆ।ਅੰਤ ਵਿੱਚ ਪਿੰਡ ਵਾਸੀਆਂ ਵੱਲੋਂ ਹਰਨੇਕ ਸਿੰਘ ਵੜੈਚ ਦੁਆਰਾ ਆਪਣੇ ਪਿੰਡ ਲਈ ਨਿਭਾਏ ਇਸ ਕਾਰਜ ਲਈ ਧੰਨਵਾਦ ਕੀਤਾ ਅਤੇ ਪੂਰੀ ਟੀਮ ਦਾ ਸਨਮਾਨ ਕੀਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media