Wednesday, June 24, 2026

ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-111 ਵੱਲੋਂ ‘ਆਗਾਜ਼-2017’ ਆਯੋਜਿਤ

PPN2003201729ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-111 ਵੱਲੋਂ ਸਥਾਨਕ ਟਿਉਲਿਪ ਕਲੱਬ, ਗਣਪਤੀ ਅੇਨਕਲੇਵ ਵਿਖੇ ਜ਼ਿਲਾ ਪੱਧਰੀ ਵਿਸ਼ੇਸ਼ ਸਮਾਗਮ ‘ਆਗਾਜ਼-2017’ ਆਯੋਜਿਤ ਕਰਨ ਮੌਕੇ ਮੁੱਖ ਮਹਿਮਾਨ  ਸੁਭਾਸ਼ ਮੰਗਲਾ, ਇੰਟਰਨੈਸ਼ਨਲ ਡਾਇਰੈਕਟਰ ਅਤੇ ਮਨਜੀਤ ਸਿੰਘ ਬਿਲਾਸਪੁਰ, ਐਮ.ਐਲ.ਏ.ਹਲਕਾ ਨਿਹਾਲ ਸਿੰਘ ਵਾਲਿਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ।ਮੁੱਖ ਮਹਿਮਾਨ ਮੰਗਲਾ ਨੇ ਕਲੱਬ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਉਦਿਆਂ ਕਿਹਾ ਕਿ ਅਲਾਇੰਸ ਕਲੱਬ ਇੰਟਰਨੈਸ਼ਨਲ, ਕੌਮਾਂਤਰੀ ਪੱਧਰ ’ਤੇ  ਇੱਕ ਸਵਦੇਸ਼ੀ ਗੈਰ-ਸਰਕਾਰੀ ਸਮਾਜਸੇਵੀ ਸੰਸਥਾ ਹੈ, ਜਿਸ ਦਾ ਮੁੱਖ ਉਦੇਸ਼ ਸਮਾਜ ਸੇਵੀ ਕੰਮ ਕਰਨਾ, ਸੱਭਿਅਕ ਸਮਾਜ ਉਸਾਰੀ ਅਤੇ ਰਾਸ਼ਟਰੀ ਭਾਵਨਾਵਾਂ ਪ੍ਰਤੀ ਚੇਤਨਾ-ਪ੍ਰੇਰਨਾ ਕਰਨਾ ਹੈ।
ਸਮਾਗਮ ’ਚ ਡਾ. ਹਰਗੁਰਪ੍ਰਤਾਪ ਸਿੰਘ ਨੇ ਕਲੱਬ ਦੀਆਂ ਗਤੀਵਿਧੀਆਂ ਵਰਨਣ ਕੀਤੀਆਂ।ਐਡਵੋਕੇਟ ਪੰਕਜ ਅਰੋੜਾ, ਮਿਉਂਸਪਲ ਕੌਂਸਲਰ ਨੇ ਕਲੱਬ ਆਗੂਆਂ ਅਤੇ ਮੈਂਬਰਾਂ ਆਦਿ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਪ੍ਰੋਗਰਾਮਾਂ ਪ੍ਰਤੀ ਪ੍ਰਸੰਸ਼ਾ ਕੀਤੀ। ਵਿਸੇਸ਼ ਮਹਿਮਾਨ ਮਨਜੀਤ ਸਿੰਘ ਐਮ.ਐਲ.ਏ ਨੇ ਅਲਾਇੰਸ ਕਲੱਬ ਕੋਟਕਪੂਰਾ (ਵਿਸਵਾਸ਼) ਵੱਲੋਂ ‘ਬੇਟੀ ਬਚਾਓ, ਬੇਟੀ ਪੜਾ੍ਹਓ, ਅਤੇ ਡੇਂਗੂੰ ਰੋਗ ਦੀ ਰੋਕਥਾਮ ਦੇ ਮੱਦੇਨਜ਼ਰ ਤਿਆਰ ਕੀਤੇ ਪੋਸਟਰ ਰੀਲੀਜ਼ ਕੀਤੇ।ਇਸ ਮੌਕੇ ਹੋਈ ਨਵੀਂ ਚੋਣ ‘ਚ ਹਰਬੰਸ ਲਾਲ, ਡਿਸਟ੍ਰਿਕਟ ਗਵਰਨਰ, ਇੰਦਰਜੀਤ ਸਿੰਘ ਮਦਾਨ, ਵਾਇਸ ਗਵਰਨਰ-1 ਤੇ ਵਿਨੋਦ ਕੁਮਾਰ, ਵਾਇਸ ਗਵਰਨਰ-2 ਚੁਣੇ ਗਏ।ਸਮਾਗਮ ਵਿੱਚ ਜ਼ਿਲ੍ਹੇ ਭਰ ਦੀਆਂ ਅਲਾਇੰਸ ਇੰਟਰਨੈਸ਼ਨਲ ਕਲੱਬਾਂ ਤੋਂ ਇਲਾਵਾ ਜੈਤੋ, ਮੁਕਤਸਰ, ਕੋਟਕਪੂਰਾ, ਨਿਹਾਲ ਸਿੰਘ ਵਾਲਾ ਅਤੇ ਸਮਾਲਸਰ ਆਦਿ ਹਲਕੇ ਦੇ ਸੰਬੰਧਤ ਅਲਾਇੰਸ ਕਲੱਬਾਂ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply