ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਰਪੋਰੇਟ ਅਤੇ ਪਲੇਸਮੈਂਟ ਸੈਲ ਵੱਲੋਂ ਨੌਕਰੀ ਪ੍ਰੀਕ੍ਰਿਆ ਆਯੋਜਨ ਕੀਤੀ ਗਈ।ਇਸ ਪਲੇਸਮੈਂਟ ਡਰਾਈਵ ਵਿਚ ਏ. ਆਰ. ਐਨ ਟੈਲੀ ਸਰਵਿਸਿਜ਼ ਨਾਮੀ ਕੰਪਨੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 8 ਵਿਦਿਆਰਥੀਆਂ ਦੀ ਨੌਕਰੀ ਲਈ ਚੌਣ ਕੀਤੀ।
ਏ.ਆਰ.ਐਨ ਟੈਲੀ ਸਰਵਿਸਿਜ਼ ਕੰਪਨੀ ਜਿਸ ਦੇ ਕਿ ਪੰਜਾਬ ਅਤੇ ਹਰਿਆਣਾ ਵਿਚ ਦਫ਼ਤਰ ਹਨ ਨੇ ਹਰਭਜਨ ਸਿੰਘ, ਸੂਰਜ ਰਾਜ ਸਿੰਘ, ਪ੍ਰੇਮ ਕੁਮਾਰ ਪਾਸਵਾਨ, ਅੰਮ੍ਰਿਤਪਾਲ ਸਿੰਘ, ਅਵਦੇਸ਼ ਕੁਮਾਰ ਰਾਮ, ਕ੍ਰਿਸ਼ਨਾ ਕੁਮਾਰ, ਹਰਸ਼ਪ੍ਰੀਤ ਸਿੰਘ ਅਤੇ ਮੁਹਮੰਦ ਸ਼ਮਸ਼ੇਰ ਅਲੀ ਨੂੰ ਟੈਲੀਕਮਨੀਕੇਸ਼ਨ ਸੈਕਟਰ ਵਿਚ ਨੌਕਰੀਆਂ ਲਈ ਚੁਣਿਆ। ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਨੇ ਉਪਰੋਕਤ ਕੰਪਨੀ ਦੀਆਂ ਹਦਾਇਤਾਂ ਮੁਤਾਬਕ ਸਾਰੀ ਚੋਣ ਪ੍ਰੀਕ੍ਰਿਆ ਨੂੰ ਅਮਲੀ ਯਾਮਾ ਪਹਿਨਾਇਆ, ਜਿਸ ਦੇ ਅੰਤਰਗਤ ਲਿਖਤੀ ਪ੍ਰੀਖਿਆ, ਟੈਕਨੀਕਲ ਪਰਚੇ, ਐਪਟੀਟਿਊਡ ਟੈਸਟ, ਵਾਦਵਿਵਾਦ ਅਤੇ ਇੰਟਰਵਿਊ ਦੇ ਰਾਊਂਡ ਆਯੋਜਿਤ ਕੀਤੇ ਗਏ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਮਾਮਲਿਆਂ ਦੇ ਡਾਇਰੈਕਟਰ ਪ੍ਰੋ. ਮਹਿਬੂਬ ਸਿੰਘ ਗਿੱਲ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰੀਕ੍ਰਿਆ ਮਾਨਯੋਗ ਵਾਈਸ ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਦੀ ਯੋਗ ਰਹਿਨਮਾਈ ਹੇਠ ਸੁਚਾਰੂ ਰੂਪ ਵਿਚ ਨੇਪਰੇ ਚਾੜੀ ਗਈ।
ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਇਹ ਦੱਸਿਆ ਕਿ ਕਾਰਪੋਰੇਟ ਵਰਗ ਦੀਆਂ ਕਸੌਟੀਆਂ ਤੇ ਖਰੇ ਉਤਰਨ ਵਾਲੇ ਵਿਦਿਆਰਥੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਧੀਆ ਪੜਾਈ ਦੇ ਮਾਹੌਲ ਅਤੇ ਨਾਮਵਰ ਫੈਕਲਟੀ ਦੀ ਦੇਣ ਹਨ। ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਕੰਪਨੀ ਦੇ ਨੁਮਾਂਇਦਿਆਂ ਦਾ ਧੰਨਵਾਦ ਕਰਦਿਆਂ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਚੇਅਰਮੈਨ ਗੁਰਲਾਭ ਸਿੰਘ ਸਿੱਧੂ ਹੋਰਾਂ ਨੇ ਇਸ ਵਧੀਆ ਨੌਕਰੀ ਪ੍ਰੀਕ੍ਰਿਆ ਸਬੰਧੀ ਪ੍ਰੋ. ਗਿੱਲ ਚੁਣੇ ਗਏ ਵਿਦਿਆਰਥੀ ਅਤੇ ਹਰ ਸਬੰਧਤ ਨੂੰ ਵਧਾਈ ਦਿੰਦਿਆ ਕਿਹਾ ਕਿ ਸਰਵਪੱਖੀ ਸਖਸ਼ੀਅਤ ਵਿਕਾਸੀ ਵਾਲਾ ਪਾਠਕ੍ਰਮ ਅਤੇ ਪੜਾਈ ਨਾਲ ਸਬੰਧਤ ਸਾਰੀਆਂ ਮਾਡਰਨ ਸਹੂਲਤਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਦੀਆਂ ਹਨ, ਇਹੀ ਕਾਰਨ ਹੈ ਕਿ ਸਿਰਫ ਭਾਰਤ ਦੇ ਕੌਨੇ-ਕੌਨੇ ਤੋਂ ਵਿਦਿਆਰਥੀ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਦਾਖਲੇ ਲਈ ਪਹੁੰਚ ਕਰ ਰਹੇ ਹਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media