Monday, March 23, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਅੰਡਰ ਟਰਾਇਲ ਰੀਵਿਊ ਕਮੇਟੀ ਵਲੋਂ ਮੀਟਿੰਗ ਆਯੋਜਿਤ

PPN2103201704
ਬਠਿੰਡਾ, 21 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਜ਼ਿਲਾ ਤੇ ਸੈਸ਼ਨ ਜੱਜ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ਼੍ਰੀਮਤੀ ਅਮੀਤਾ ਸਿੰਘ, ਸੀ.ਜੇ.ਐਮ/ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਅੰਡਰ ਟਰਾਇਲ  ਰੀਵਿਊ ਕਮੇਟੀ ਦੀ ਮੀਟਿੰਗ ਕਾਨਫਰੈਂਸ਼ ਹਾਲ ਜ਼ਿਲਾ ਤੇ ਸੈਸ਼ਨ ਜੱਜ ਵਿਖੇ ਇਕ ਮੀਟਿੰਗ ਦਾ ਆਯੋਿਜਨ ਕੀਤਾ ਗਿਆ।ਜਿਸ ਵਿਚ ਮੁਫਤ ਕਾਨੁੰਨੀ ਸਹਾਇਤਾ ਸਕੀਮਾਂ, ਲੀਗਲ ਏਡ ਕਲੀਨਿਕ, ਲੀਗਲ ਲਿਟਰੇਸੀ ਕਲੱਬਜ਼, ਆਉਣ ਵਾਲੀ ਕੌਮੀ ਲੋਕ ਅਦਾਲਤ ਅਤੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਵਿਚ ਵੱਧ ਤੋਂ ਵੱਧ ਕੇਸ ਭੇਜਣ ਸਬੰਧੀ ਅਤੇ ਨਾਲਸਾ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਵਿਚ ਪਰਮਿੰਦਰ ਪਾਲ ਸਿੰਘ ਵਧੀਕ ਜ਼ਿਲਾ ਤੇ ਸੈਸ਼ਨ ਜੱਜ, ਵਿਕਰਾਂਤ ਕੁਮਾਰ ਸੀ.ਜੇ.ਐਮ, ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ, ਦੇਸ ਰਾਜ, ਐਸ.ਪੀ (ਐਚ), ਬਲਜੀਤ ਸਿੰਘ, ਡਿਪਟੀ ਸੁਪਰਡੈਂਟ  ਸੈਂਟਰਲ ਜੇਲ ਬਠਿੰਡਾ, ਸੁਖਪਾਲ ਸਿੰਘ ਗਿੱਲ, ਜ਼ਿਲਾ ਅਟਾਰਨੀ, ਸ਼੍ਰੀਮਤੀ ਮੇਂਘਾ ਮਾਨ ਵਧੀਕ ਜ਼ਿਲਾ ਲੋਕ ਸੰਪਰਕ ਅਫਸਰ ਅਤੇ ਰਣਜੀਤ ਸਿੰਘ ਜਲਾਲ, ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ ਬਠਿੰਡਾ ਹਾਜ਼ਰ ਸਨ।ਇਸ ਮੀਟਿੰਗ ਵਿਚ ਆਮ ਜਨਤਾ ਵਿਚ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲਸਾ ਵੱਲੋਂ ਪੀੜਤਾਂ ਨਾਲ ਸਬੰਧਤ ਚਲਾਈਆਂ ਗਈਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਤਸਕਾਰੀ ਅਤੇ ਵਪਾਰਕ ਸਰੀਰਕ ਸੋਸ਼ਣ ਦੇ ਸ਼ਿਕਾਰ, ਅਸੰਗਠਿਤ ਖੇਤਰ ਦੇ ਕਾਮੇ, ਬੱਚੇ, ਮਾਨਸਿਕ ਅਪਾਹਜ ਵਿਅਕਤੀ, ਗਰੀਬੀ ਖਾਤਮੇ ਲਈ ਸਕੀਮਾਂ, ਨਸ਼ਾ ਅਤੇ ਨਸ਼ਾਖੋਰੀ ਦੇ ਖਾਤਮੇ ਦਾ ਸ਼ਿਕਾਰ ਕਰਨ ਲਈ ਕਾਨੂੰਨੀ ਸੇਵਾਵਾਂ ਨੂੰ ਲਾਗੂ ਕਰਨ ਤੇ ਵਿਚਾਰ ਵਟਾਂਦਰਾ ਕੀਤਾ। ਆਮ ਜਨਤਾ ਨੂੰ ਇਕ ਸਨੇਹਾ ਦਿੱਤਾ ਗਿਆ ਕਿ ਉਨਾਂ ਨੂੰ ਜੇਕਰ ਕੋਈ ਕਾਨੂੰਨੀ ਸਮੱਸਿਆ ਦੀ ਦਿੱਕਤ ਆਉਂਦੀ ਹੈ ਤਾਂ ਉਹ ਕਾਨੂੰਨੀ ਸਹਾਇਤਾ ਟੋਲ ਫਰੀ ਨੰ: 1968 ਦੀ ਵਰਤੋਂ ਕਰ ਸਕਦੇ ਹਨ। ਸ਼੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ/ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ ਸਬੰਧੀ ਜੋ ਮਿਤੀ 08.04.2017 ਨੂੰ ਲੱਗਣੀ ਹੈ ਬਾਰੇ ਵੀ ਜਾਣੂ ਕਰਾਇਆ ਅਤੇ ਆਮ ਜਨਤਾ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਕੋਈ ਆਪਣੇ ਕਿਸੇ ਵੀ ਕਿਸਮ ਦੇ ਕੇਸ ਦਾ ਨਿਪਟਾਰਾ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਸ ਲੋਕ ਅਦਾਲਤ ਵਿਚ ਅਪਣਾ ਕੇਸ ਲਗਾ ਸਕਦੇ ਹਨ।
ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਪਰਮਜੀਤ ਸਿੰਘ ਜੀਆਂ ਨਾਲ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਸ਼੍ਰੀਮਤੀ ਹਰਵੀਨ ਭਾਰਦਵਾਜ਼, ਵਧੀਕ ਜ਼ਿਲਾ ਤੇ ਸੈਸ਼ਨ ਜੱਜ, ਵਿਕਰਾਂਤ ਕੁਮਾਰ, ਸੀ.ਜੀ.ਐਮ, ਬਠਿੰਡਾ ਵੱਲੋਂ  ਸੈਂਟਰਲ ਜੇਲ ਬਠਿੰਡਾ ਦਾ ਦੌਰਾ ਵੀ ਕੀਤਾ ਗਿਆ। ਜਿਸ ਵਿਚ ਉਨਾਂ ਵੱਲੋਂ ਸਾਰੇ ਬਲਾਕਾਂ ਜਿਵੇਂ ਹਸਪਤਾਲ, ਫੈਕਟਰੀ, ਜਨਾਨਾ ਵਾਰਡ ਅਤੇ ਖੇਡ ਕੇਂਦਰ ਦਾ ਦੌਰਾ ਕੀਤਾ ਗਿਆ। ਕਾਫੀ ਕੈਂਦੀਆਂ ਨੇ ਉਕਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਨਾਂ ਨੂੰ ਹੋਈਆਂ ਸਜਾਵਾਂ ਦੀਆਂ ਅਪੀਲਾਂ ਕਰਨੀਆਂ ਚਾਹੁੰਦੇ ਹਨ ਅਤੇ ਉਕਤ ਅਧਿਕਾਰੀਆਂ ਨੇ ਸੁਪਰਡੈਂਟ, ਸੈਂਟਰਲ ਜੇਲ ਬਠਿੰਡਾ ਨੂੰ ਹਦਾਇਤ ਕੀਤੀ ਕੇ ਇਹ ਅਪੀਲਾਂ ਹਾਈਕੋਰਟ ਕਾਨੂੰਨੀ ਸੇਵਾਵਾਂ ਅਥਾਰਟੀ ਕਮੇਟੀ ਅਤੇ ਸੁਪਰੀਮ ਕੋਰਟ ਸੇਵਾਵਾਂ ਕਮੇਟੀ ਨੂੰ ਭੇਜੀਆਂ ਜਾਣ। ਉਨਾਂ ਨੇ ਕੈਦੀਆਂ ਨੂੰ ਉਨਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਬਾਰੇ ਭਰੋਸਾ ਦਿਵਾਇਆ ਅਤੇ ਉਨਾਂ ਕੈਦੀਆਂ ਦੇ ਨਾਮ ਵੀ ਨੋਟ ਕੀਤਾ ਜਿਨਾਂ ਦੀ ਸਜ਼ਾ ਤੋਂ ਵੱਧ ਕੈਦ ਹੋ ਚੁੱਕੀ ਹੈ।ਉਨਾਂ ਵੱਲੋਂ ਸੁਪਰਡੈਂਟ ਕੇਂਦਰੀ ਜੇਲ ਬਠਿੰਡਾ ਨੂੰ ਕੈਦੀਆਂ ਦੀ ਜੇਲ ਬਦਲੀ ਬਾਰੇ ਨਿਯਮਾਂ ਅਨੁਸਾਰ ਬਣਦੇ ਉਚੇਰੇ ਕਦਮ ਚੁੱਕਣ ਦੀ ਹਦਾਇਤ ਕੀਤੀ।ਇਸ ਉਪਰੰਤ ਉਹ ਜੇਲ ਵਿਚ ਬਣੇ ਹਸਪਤਾਲ ਵਿਖੇ ਗਏ ਅਤੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਕੈਦੀਆਂ ਨੂੰ ਤਣਾਅ ਰਹਿਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ।ਉਨਾਂ ਵੱਲੋਂ ਮਹਿਲਾਂ ਬੈਰਕ ਦਾ ਵੀ ਦੌਰਾ ਕੀਤਾ ਗਿਆ ਅਤੇ ਉਨਾਂ ਦੇ ਕੇਸਾਂ ਦੇ ਛੇਤੀ ਨਿਪਟਾਰੇ ਦਾ ਭਰੋਸਾ ਦਿਵਾਇਆ ਇਸ ਦੇ ਨਾਲ ਹੀ ਸ਼੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੂੰ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਅਤੇ ਹੋਰ ਬਣਦੀ ਸਹਾਇਤਾ ਦੇਣ ਲਈ ਕਿਹਾ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply