Wednesday, August 12, 2026

ਮੈਕਸ ਹਸਪਤਾਲ ਨੇ ਲਗਾਏ ਮੁਫ਼ਤ ਦੰਦਾਂ ਦਾ ਚੈਕਅਪ ਕੈਂਪ

PPN2103201705

ਬਠਿੰਡਾ, 21 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੇਕਰ ਤੁਹਾਡਾ ਦਾ ਮੂੰਹ ਸਵੱਸਥ ਹੈ, ਤਾਂ ਤੁਸੀ ਵੀ ਸਵੱਸਥ ਹੋ, ਹਾਲਾਂਕਿ ਮੂੰਹ ਦੇ ਜਰਿਏ ਹੀ ਤੁਹਾਨੂੰ ਸਵੱਸਥ ਸਿਹਤ ਪ੍ਰਾਪਤ ਹੋ ਸਕਦੀ ਹੈ, ਪਰ ਜਾਗਰੂਕਤਾ ਦਾ ਕਮੀ ਅਤੇ ਅਸਵੱਛਤਾ ਦੇ ਕਾਰਨ ਰਾਜ ਵਿੱਚ ਕਰੀਬਨ 90 ਫੀਸਦੀ ਲੋਕ ਆਪਣੇ ਜੀਵਨਕਾਲ ਵਿੱਚ ਮੂੰਹ ਦੀਆਂ ਬਿਮਾਰੀਆਂ ਦੇ ਕਾਰਨ ਅਸਵਸਥ ਜੀਵਨ ਬਤੀਤ ਕਰਨ ਨੂੰ ਮਜਬੂਰ ਹੈ।ਇਸ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਲਡ ਡੈਂਟਲ ਫੈਡਰੇਸ਼ਨ ਵੱਲੋਂ 20 ਮਾਰਚ ਨੂੰ ਵਰਲਡ ਓਰਲ ਹੈਲਥ ਡੇਅ ਮਨਾਇਆ ਜਾਣ ਲੱਗਿਆ।ਜਿਸ ਵਿੱਚ ਤਮਾਮ ਮੂੰਹ ਦੀ ਸਿਹਤ ਅਤੇ ਮੂੰਹ ਦੀ ਸਫਾਈ ਦੇ ਮਹੱਤਵ ਸਬੰਧੀ ਲੋਕਾਂ ਨੂੰ ਸਾਲ ਭਰ ਜਾਗਰੂਕ ਕੀਤਾ ਜਾਂਦਾ ਹੈ।ਇਸ ਮਹੱਤਵ ਨੂੰ ਸਮਝਦੇ ਹੋਏ ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵਿੱਚ ਡੈਂਟਲ ਵਿਭਾਗ ਵੱਲੋਂ ਐਂਡੋਡੋਨਸਟਿਸਟ ਡਾ. ਨੇਹਾ ਕਾਂਸਲ ਅਤੇ ਡਾ. ਰਜਨੀਸ਼ ਕਾਂਸਲ ਦੀ ਦੇਖ-ਰੇਖ ਵਿੱਚ ਹਫ਼ਤਾਵਾਰੀ ਕੈਂਪ 20 ਮਾਰਚ ਤੋਂ ਲੈ ਕੇ 25 ਮਾਰਚ ਤੱਕ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਡਾ. ਨੇਹਾ ਕਾਂਸਲ ਨੇ ਨਾਂ ਕੇਵਲ ਮਰੀਜਾਂ ਨੂੰ ਮੂੰਹ ਸੰਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਉਥੇ ਹੀ ਉਨਾਂ ਨੂੰ ਮੁਫ਼ਤ ਕੰਸਲਟੇਂਟ ਅਤੇ ਮੁਫ਼ਤ ਚੈਕਅਪ ਵੀ ਕੀਤਾ। ਮੈਕਸ ਹਸਪਤਾਲ ਤੋਂ ਆਯੋਜਿਤ ਕੈਂਪ ਦੇ ਪਹਿਲੇ ਦਿਨ 30 ਤੋਂ ਜਿਆਦਾ ਮਰੀਜਾਂ ਦਾ ਮੂੰਹ ਦਾ ਚੈਕਅੱਪ ਕੀਤਾ ਗਿਆ।  ਦੰਦਾਂ ਦੀ ਸੁਰੱਖਿਆ ਲਈ ਹਮੇਸ਼ਾ ਫਲੋਰਾਇਡ ਟੂਥਪੇਸਟ ਪ੍ਰਯੋਗ ਕਰੋ, ਪਰੰਤੂ ਬੱਚਿਆਂ ਦੇ ਮਾਮਲੇ ਵਿੱਚ ਫਲੋਰਾਇਡ ਯੁਕਤ ਟੂਥਪੇਸਟ ਦੇ ਪ੍ਰਯੋਗ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ। ਜੇਕਰ ਕਿਸੇ ਕਾਰਣ ਬਰੱ ਕਰਨ ਦੀ ਸਹੂਲਤ ਨਾ ਹੋਵੇ ਤਾਂ ਕੁੱਲਾ ਜਰੂਰ ਕਰ ਲਵੋ। ਦੰਦਾਂ ਦੀਆਂ ਬੀਮਾਰੀਆਂ ਲਈ ਪਾਨ ਮਸਾਲਿਆਂ ਅਤੇ ਸਿਗਰੇਟ ਪੀਣ ਨੂੰ ਜਿੰਮੇਦਾਰ ਠਹਿਰਾਉਂਦੇ ਉਨਾਂ ਨੇ ਕਿਹਾ ਕਿ ਪਾਨ ਮਸਾਲੇ ਦੇ ਪ੍ਰਯੋਗ ਨਾਲ ਜਿੱਥੇ ਮਸੂੜੇ ਗਲ ਜਾਂਦੇ ਹਨ ਉਥੇ ਬੀੜੀ, ਸਿਗਰਟ ਆਦਿ ਦੇ ਪ੍ਰਯੋਗ ਨਾਲ ਸਰੀਰ ਦੇ ਨਾਲ-ਨਾਲ ਦੰਦਾਂ ਉੱਤੇ ਵੀ ਭੈੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਆਈ ਕਮਜੋਰੀ ਦੇ ਕਾਰਨ ਦੰਦਾਂ ਵਿੱਚ ਠੰਡਾ ਗਰਮ ਲੱਗਣਾ ਸ਼ੁਰੂ ਹੋ ਜਾਂਦਾ ਹੈ। ਡਾ. ਕਾਂਸਲ ਨੇ ਦੱਸਿਆ ਕਿ ਦੰਦਾਂ ਦੀ ਸਾਫ਼-ਸਫਾਈ ਦੇ ਪ੍ਰਤੀ ਲਾਪਰਵਾਹੀ ਦੰਦਾਂ ਵਿੱਚ ਕੀੜਾ ਲੱਗਣ ਦੀ ਮੂਲ ਵਜਾ ਹੈ। ਸਾਫ਼-ਸਫਾਈ ਨਾ ਰੱਖਣ ਨਾਲ ਮੂੰਹ ਵਿੱਚ ਅੰਨ ਦੇ ਕਣ ਬਚੇ ਰਹਿ ਜਾਂਦੇ ਹਨ ਜਿਨਾਂ ਉਤੇ ਬੈਕਟੀਰੀਆ ਪਲਦੇ-ਵੱਧਦੇ ਹਨ, ਲੈਕਟਿਕ ਐਸਿਡ ਬਣਦਾ ਹੈ ਅਤੇ ਦੰਦਾਂ ਦੇ ਮਜਬੂਤ ਖੋਲ ਯਾਨੀ ਇਨੇਮਲ ਵਿੱਚ ਪਾੜ ਲੱਗਣ ਨਾਲ ਹੌਲੀ-ਹੌਲੀ ਛੇਦ ਬੰਨ ਜਾਂਦੇ ਹਨ। ਉਨਾਂ ਨੇ ਦੱਸਿਆ ਕਿ ਫਲ-ਸਬਜੀਆਂ ਦਾ ਆਨੰਦ ਉਠਾਉ।ਅਸੀਂ ਜਿੰਨੇ ਸਿਆਣੇ ਹੁੰਦੇ ਜਾ ਰਹੇ ਹਾਂ, ਖਾਣ-ਪੀਣ ਉਨਾਂ ਹੀ ਵਿਗੜਦਾ ਜਾ ਰਿਹਾ ਹੈ।ਡਾ. ਕਾਂਸਲ ਨੇ ਦੱਸਿਆ ਕਿ ਭੋਜਨ ਉਪਰਾਂਤ ਮਿੱਠਾ ਖਾਣ ਦੀ ਬਜਾਏ ਫਲ ਖਾਣ ਨਾਲ ਵੀ ਦੰਦ ਆਪ ਸਾਫ਼ ਹੋ ਜਾਂਦੇ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply